Editor-In-Chief

spot_imgspot_img

ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਜੈਵਿਕ ਖੇਤੀ, ਡੇਅਰੀ ਤਕਨਾਲੋਜੀ ਅਤੇ ਪਾਣੀ ਦੀ ਸੰਭਾਲ ਵਿਸ਼ੇ ਤੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ

Date:

ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਜੈਵਿਕ ਖੇਤੀ, ਡੇਅਰੀ ਤਕਨਾਲੋਜੀ ਅਤੇ ਪਾਣੀ ਦੀ ਸੰਭਾਲ ਵਿਸ਼ੇ ਤੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ


ਲੁਧਿਆਣਾ/ਬੀਜਾ,27 ਮਾਰਚ (ਪੋ੍ਫੈਸਰ ਅਵਤਾਰ ਸਿੰਘ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਧੀਨ ਚੱਲ ਰਹੇ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਦੇ ਜੂਆਲੋਜੀ ਵਿਭਾਗ ਵੱਲੋਂ ਗਣਿਤ ਵਿਭਾਗ ਅਤੇ ਰਸਾਇਣ ਵਿਭਾਗ ਦੇ ਸਹਿਯੋਗ ਨਾਲ ਜੈਵਿਕ ਖੇਤੀ, ਪਸ਼ੂ ਪਾਲਣ ਅਤੇ ਪਾਣੀ ਬਚਾਉਣ ਤੇ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ । ਇਹ ਐਕਸਟੈਂਸ਼ਨ ਲੈਕਚਰ ਸ੍ਰੀ ਬਲਜਿੰਦਰ ਸਿੰਘ ਜੀ ਸੇਖੋਂ, ਸੁਪਰਡੈਂਟ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ, ਦੁਆਰਾ ਦਿੱਤਾ ਗਿਆ। ਸ੍ਰੀ ਬਲਜਿੰਦਰ ਸਿੰਘ ਜੀ ਦੀ ਆਪਣੇ ਵਿਸ਼ਾਲ ਖੇਤੀ ਬਾੜੀ ਦੀ ਜ਼ਮੀਨ ਹੈ ਅਤੇ ਇੱਕ ਡੇਅਰੀ ਫ਼ਾਰਮ ਵੀ ਹੈ। ਉਹ ਆਪਣੇ ਖੇਤਾਂ ਅਤੇ ਡੇਅਰੀ ਫਾਰਮ ਦੋਹਾਂ ਵਿੱਚ ਸਾਰੀਆਂ ਜੈਵਿਕ ਤਕਨੀਕਾਂ ਨੂੰ ਲਾਗੂ ਕਰ ਰਹੇ ਹਨ । ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਜੈਵਿਕ ਕੀਟਨਾਸ਼ਕ ਤਿਆਰ ਕਰਨ ਬਾਰੇ ਜਾਣੂ ਕਰਾਇਆ ।ਉਹਨਾਂ ਨੇ ਅਸਲੀ ਅਤੇ ਸਿੰਥੈਟਿਕ ਦੁੱਧ ਦੀ ਪਛਾਣ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ। ਇਸ ਤੋਂ ਇਲਾਵਾ ਸ੍ਰੀ ਸੇਖੋਂ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਦੇ ਤਰੀਕੇ ਬਾਰੇ ਵੀ ਦਸਿਆ। ਉਨ੍ਹਾਂ ਨੇ ਦੱਸਿਆ ਕਿ ਕਿਹੜੀਆਂ ਫ਼ਸਲਾਂ ਬੀਜ ਕੇ ਪਾਣੀ ਨੂੰ ਬਚਾਇਆ ਜਾ ਸਕਦਾ ਹੈਂ। ਇਸ ਮੌਕੇ ਪ੍ਰੋਫੈਸਰ ਬਲਜੀਤ ਕੌਰ ਜੀ ਨੇ ਵੀ ਵਿਦਿਆਰਥੀਆਂ ਨੂੰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਹੋਣ ਵਾਲੇ ਖ਼ਤਰਿਆਂ ਬਾਰੇ ਜਾਗਰੁਕ ਕੀਤਾ। ਸ੍ਰੀ ਬਲਜਿੰਦਰ ਸਿੰਘ ਜੀ ਨੇ ਕਾਲਜ ਦੇ ਕੈਂਪਸ ਵਿੱਚ ਅਮਰੂਦ ਦਾ ਬੂਟਾ ਲਗਾਇਆ ।
ਡਾ਼ ਅੰਮ੍ਰਿਤ ਕੌਰ ਬਾਂਸਲ, ਮੁਖੀ, ਜੁਆਲੋਜੀ ਵਿਭਾਗ ਵੱਲੋਂ ਬਲਜਿੰਦਰ ਸਿੰਘ ਜੀ ਦਾ ਮਹੱਤਵਪੂਰਨ ਜਾਣਕਾਰੀ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਮਨਜੀਤ ਕੌਰ ਭੱਟੀ ,ਪ੍ਰੋਫ਼ੈਸਰ ਬਲਜੀਤ ਕੌਰ ,ਡਾ਼ ਰੂਪਾ ਕੌਰ, ਪ੍ਰੋਫ਼ੈਸਰ ਹਰਿੰਦਰ ਕੌਰ ,ਸ਼੍ਰੀਮਤੀ ਗੁਰਵਿੰਦਰ ਕੋਰ , ਪ੍ਰੋਫੈਸਰ ਪਵਨਜੀਤ ਕੌਰ ਹਾਜ਼ਰ ਸਨ ।

ਪ੍ਰਿੰਸਿਪਲ ਡਾ਼ ਗਗਨਦੀਪ ਸਿੰਘ ਜੀ ਨੇ ਜੁਆਲੋਜੀ , ਗਣਿਤ ਅਤੇ ਕੈਮਿਸਟਰੀ ਵਿਭਾਗਾਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਲੈਕਚਰ ਆਯੋਜਿਤ ਕਰਨ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...