ਸ੍ਰੀ ਦਰਬਾਰ ਸਾਹਿਬ ਦੇ ਨੇੜੇ ਤੀਸਰਾ ਧਮਾਕਾ ਹੋਇਆ
ਚੰਡੀਗੜ੍ਹ 11 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਨੇੜੇ ਰਾਤ ਤੀਸਰਾ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ । ਇਹ ਧਮਾਕਾ ਉਹ ਚਲੇ ਜਾਉ ਲੰਗਰ ਹਾਲ ਦੇ ਬਿਲਕੁਲ ਨਜ਼ਦੀਕ ਹੋਇਆ ਸ੍ਰੀ ਗੁਰੂ ਰਾਮਦਾਸ ਸਰਾਂ ਵੀ ਬਿਲਕੁਲ ਨਜ਼ਦੀਕ ਹੀ ਹੈ । 5 ਦਿਨਾਂ ਦੇ ਵਿਚ ਇਹ ਤੀਸਰਾ ਧਮਾਕਾ ਹੋਇਆ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਨੇੜੇ ਦੋ ਧਮਾਕੇ ਹੈਰੀਟੇਜ ਸਟਰੀਟ ਉੱਪਰ ਹੋ ਚੁੱਕੇ ਹਨ । ਜਦੋਂ ਧਮਾਕਾ ਹੋਇਆ ਤਾਂ ਰਾਤ 12 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਧਮਾਕੇ ਵਾਲੀ ਜਗ੍ਹਾ ਦੇ ਆਸ-ਪਾਸ ਦੇ ਖੇਤਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ । ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕੀਤੇ ਗਏ ਨੇ ਤੇ ਸੁਰੱਖਿਆ ਵਧਾ ਦਿੱਤੀ ਹੈ । ਧਮਾਕੇ ਦੇ ਵਿਚ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ । ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜਦੋਂ ਖਬਰ ਮਿਲੀ ਹੈ ਤੇ ਉਹ ਮੌਕੇ ਤੇ ਪਹੁੰਚੇ ਹਨ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ । ਐਸ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਧਾਮੀ ਵੀ ਮੌਕੇ ਤੇ ਪਹੁੰਚੇ ਲੋਕਾਂ ਦੇ ਵਿੱਚ ਵੀ ਕਾਫ਼ੀ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਕਿਉਂਕਿ ਸ਼੍ਰੀ ਅਮ੍ਰਿਤਸਰ ਸਾਹਿਬ ਚ ਦਰਬਾਰ ਸਾਹਿਬ ਨੇੜੇ 5 ਦਿਨਾਂ ਚ 3 ਧਮਾਕੇ ਹੋ ਚੁੱਕੇ ਹਨ ਜੋ ਕਿ ਕਾਫੀ ਵਡੀ ਚਿੰਤਾਂ ਦਾ ਵਿਸ਼ਾ ਹੈ ਤੇ ਮੌਕੇ ਉਤੋਂ ਜੋ ਵਿਅਕਤੀ ਫੜੇ ਗਏ ਹਨ ਉਨ੍ਹਾਂ ਦੇ ਕੋਲੋ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ ਹੈ। ਅੱਜ ਘਟਨਾ ਵਾਲੀ ਜਗ੍ਹਾ ਤੇ ਜਾਇਜਾ ਲੈਣ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਪਹੁੰਚ ਰਹੇ ਹਨ ਤੇ ਜਿਥੇ ਉਹ ਪ੍ਰੈਸ ਕਾਨਫਰੰਸ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਦੇਣਗੇ । ਇਨ੍ਹਾਂ ਧਮਾਕਿਆਂ ਦੀ ਜਾਂਚ ਤੇ ਐਨ ਆਈ ਏ ਵੱਲੋਂ ਪਹਿਲਾਂ ਜਾਂਚ ਕੀਤੀ ਜਾ ਰਹੀ ਹੈ ।