ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਗੋਲੀਬਾਰੀ ਕਰਨ ਵਾਲੇ ਗ੍ਰਿਫ਼ਤਾਰ
ਪੁਲਿਸ ਨੇ 20 ਜਗ੍ਹਾ ਛਾਪੇਮਾਰੀ ਕਰਕੇ 17 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ 18 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਅਮਰੀਕਾ ਦੇ ਵਿਚ ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦਾ ਹਥਿਆਰ ਰੱਖ ਸਕਦਾ ਜਿਸ ਦੇ ਕਾਰਨ ਲੋਕਾਂ ਕੋਲ ਆਮ ਤੌਰ ਤੇ ਮਾਰੂ ਹਥਿਆਰ ਹੁੰਦੇ ਹਨ ਲੇਕਿਨ ਇਹ ਹਥਿਆਰ ਲੋਕਾਂ ਨੂੰ ਆਪਣੀ ਸੁਰੱਖਿਆ ਦੇ ਲਈ ਰੱਖਣ ਦੀ ਗੱਲ ਹੁੰਦੀ ਹੈ ਪਰ ਬਹੁਤ ਵਾਰੀ ਲੋਕ ਇਨ੍ਹਾਂ ਦਾ ਗ਼ਲਤ ਇਸਤੇਮਾਲ ਵੀ ਕਰਦੇ ਹਨ ।ਅਮਰੀਕਾ ਦੇ ਕੈਲੇਫੋਰਨੀਆਂ ਦੇ ਸ਼ਹਿਰ ਸਟਾਕਟਨ ਤੇ ਸੈਕਰਾਮੈਂਟੋ ਦੇ ਵਿਚ ਪਿਛਲੇ ਦਿਨੀਂ ਗੋਲੀਬਾਰੀ ਦੀਆਂ ਗੁਰਦੁਆਰਾ ਸਾਹਿਬਾਨ ਵਿਚ ਹੋਈਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਵੱਲੋਂ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਭਾਰੀ ਅਸਲਾ ਵੀ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ ਏ ਕੇ 47 , ਰਿਵਾਲਵਰ , ਰਾਈਫਲ , ਜ਼ਿੰਦਾ ਕਾਰਤੂਸ , ਮਸ਼ੀਨ ਗੰਨ ਅਤੇ ਇਥੋਂ ਤੱਕ ਕਿ ਹੈਂਡ ਗਰਨੇਡ ਵੀ ਸ਼ਾਮਲ ਹੈ ।ਕੁੱਲ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਈਚਾਰੇ ਨਾਲ ਸ਼ਾਮਲ ਹਨ ਇਨ੍ਹਾਂ ਵਿਚ ਕਈ ਵਿਅਕਤੀ ਬਹੁਤ ਸਾਰੇ ਅਲੱਗ-ਅਲੱਗ ਮਾਮਲਿਆਂ ਵਿਚ ਕੈਨੇਡਾ ਅਤੇ ਭਾਰਤ ਵਿਚ ਲੋੜੀਂਦੇ ਸਨ ।