ਈਦ ਉਲ ਫਿਤਰ ਦਰਬਾਰ ਬਾਬਾ ਰਹਿਮਤ ਸ਼ਾਹ ਕਾਦਰੀ ਵਿਖੇ ਬੜੀ ਧੂਮਧਾਮ ਨਾਲ ਮਨਾਈ
ਮੋਹਾਲੀ, 22 ਅਪ੍ਰੈਲ ( ਰਵੀ ਕੁਮਾਰ ) ਦਰਬਾਰ ਬਾਬਾ ਰਹਿਮਤ ਸ਼ਾਹ ਕਾਦਰੀ , ਪਿੰਡ ਸੁੰਕ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਈਦ ਦਾ ਤਿਉਹਾਰ ਹਜ਼ਾਰਾਂ ਦੀ ਗਿਣਤੀ ‘ਚ ਦਰਬਾਰ ‘ਚ ਪਹੁੰਚੇ ਮੁਰੀਦਾਂ ਨੇ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ । ਦਰਬਾਰ ਦੇ ਨਿਯਮਾਂ ਅਨੁਸਾਰ ਗੱਦੀ ਨਸ਼ੀਨ ਗੁਲਾਮ ਬਾਬਾ ਮੁੰਨਾ ਸ਼ਾਹ ਕਾਦਰੀ ਨੇ ਈਦ ਦੀ ਨਮਾਜ਼ ਅਦਾ ਕੀਤੀ ਅਤੇ ਬਾਬਾ ਰਹਿਮਤ ਸ਼ਾਹ ਕਾਦਰੀ ਦੇ ਪੈਰੋਕਾਰਾਂ ਦੀ ਤੰਦਰੁਸਤੀ ਅਤੇ ਸ਼ਾਂਤੀ ਲਈ ਅਰਦਾਸ ਕੀਤੀ ।
ਤੁਹਾਨੂੰ ਦੱਸ ਦੇਈਏ ਕਿ ਇਹ ਅਜਿਹਾ ਪਾਕ ਅਤੇ ਪਵਿੱਤਰ ਦਰਬਾਰ ਹੈ , ਜਿੱਥੇ ਹਰ ਆਮ ਅਤੇ ਖਾਸ ਨੂੰ ਇੱਕ ਨਜ਼ਰ ਨਾਲ ਦੇਖਿਆ ਜਾਂਦਾ ਹੈ । ਇਸ ਦਰਬਾਰ ਵਿੱਚ ਆਉਣ ਵਾਲਾ ਹਰ ਵਿਅਕਤੀ ਗੁਲਾਮ ਬਾਬਾ ਮੁੰਨਾ ਸ਼ਾਹ ਕਾਦਰੀ ਦੀ ਨਜ਼ਰ ਵਿੱਚ ਖਾਸ ਹੈ । ਇਸ ਮੌਕੇ ਢੋਲ ਅਤੇ ਕਵਾਲੀਆਂ ਦੇ ਵਿਚਕਾਰ ਖੁਸ਼ੀ ਦੇ ਮਾਹੌਲ ਵਿੱਚ ਦਰਬਾਰ ਵਿੱਚ ਪੁੱਜੀਆਂ ਸੰਗਤਾਂ ਨੂੰ ਈਦੀ ਵੀ ਵੰਡੀ ਗਈ ।
ਇਸ ਦੇ ਨਾਲ ਹੀ ਦਰਬਾਰ ਵੱਲੋਂ 24 ਅਤੇ 25 ਮਈ ਨੂੰ ਹੋਣ ਵਾਲੇ ਬਾਬਾ ਰਹਿਮਤ ਸ਼ਾਹ ਕਾਦਰੀ ਦੇ ਸਾਲਾਨਾ ਉਰਸ ਦਾ ਪੋਸਟਰ ਵੀ ਜਾਰੀ ਕੀਤਾ ਗਿਆ ।