ਕੁਝ ਸਮੇਂ ਚ ਨਵਜੋਤ ਸਿੱਧੂ ਜੇਲ਼ ਤੋਂ ਬਾਹਰ ਆਉਣਗੇ
ਸਿੱਧੂ ਦੀ ਰਿਹਾਈ ਤੇ ਇੱਕ ਧੜਾ ਖੁਸ਼ ਤੇ ਬਾਕੀ ………
ਪਟਿਆਲਾ ਚ ਸਵਾਗਤ ਦੀਆਂ ਤਿਆਰੀਆਂ
ਪਟਿਆਲਾ 1 ਅਪ੍ਰੈਲ ( ਪ੍ਰੋ ਅਵਤਾਰ ਸਿੰਘ ) ਕੇਂਦਰੀ ਜੇਲ੍ਹ ਪਟਿਆਲਾ ਦੇ ਵਿਚ ਨਵਜੋਤ ਸਿੰਘ ਸਿੱਧੂ ਪਿਛਲੇ ਇਕ ਸਾਲ ਤੋਂ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਰੋਡ ਰੇਜ ਦੇ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ 19 ਮਈ 2022 ਨੂੰ ਸੁਪਰੀਮ ਕੋਰਟ ਵੱਲੋਂ ਇੱਕ ਸਾਲ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ । ਹਰ ਮਹੀਨੇ ਜੇਲ੍ਹ ਮੈਨੂਅਲ ਮੁਤਾਬਕ ਚਾਰ ਦਿਨ ਦੀ ਛੁੱਟੀ ਮਿਲਦੀ ਹੈ ਪਰ ਸਿੱਧੂ ਨੇ ਆਪਣੀ ਇਕ ਵੀ ਛੁੱਟੀ ਨਹੀਂ ਲਈ ਜਿਸ ਕਾਰਨ ਉਨ੍ਹਾਂ ਨੂੰ ਕਈ ਦਿਨ ਪਹਿਲਾਂ ਅਪ੍ਰੈਲ ਦੇ ਵਿਚ ਵੀ ਰਿਹਾਅ ਕੀਤਾ ਜਾ ਰਿਹਾ ਹੈ । ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਸਿੱਧੂ ਦੇ ਰਿਹਾਅ ਹੋਣ ਦੀ ਖਬਰ ਆਈ ਸੀ ਲੇਕਿਨ ਉਦੋਂ ਨਵਜੋਤ ਸਿੱਧੂ ਰਿਹਾਅ ਨਹੀਂ ਹੋ ਸਕੇ ਸੀ ਜਦੋਂ ਕਿ ਉਨ੍ਹਾਂ ਦੇ ਪਰਿਵਾਰ ਦੇ ਵੱਲੋਂ ਹਰ ਤਰ੍ਹਾਂ ਦੀ ਸਵਾਗਤ ਦੇ ਲਈ ਤਿਆਰੀ ਕੀਤੀ ਸੀ ।ਕਾਂਗਰਸ ਦਾ ਇਕ ਧੜਾ ਨਵਜੋਤ ਸਿੰਘ ਸਿੱਧੂ ਨੂੰ ਜੇਲ਼ ਤੋਂ ਬਾਹਰ ਦੇਖਣਾ ਚਾਹੁੰਦਾ ਸੀ ਜਦਕਿ ਬਹੁਤ ਸਾਰੇ ਕਾਂਗਰਸੀ ਸਿੱਧੂ ਤੋਂ ਖਫਾ ਸੀ ਹੁਣ ਜਦੋਂ ਫਾਈਨਲ ਅੱਜ ਸਿੱਧੂ ਜੇਲ੍ਹ ਤੋਂ ਰਿਹਾਅ ਹੋਣਗੇ ਤਾ ਦੇਖਣਾ ਹੋਵੇਗਾ ਕਿ ਉਹ ਕੀ ਡੀਸੀਜਨ ਲੈਂਦੇ ਨੇ ਕਿ ਕੀ ਉਹ ਐਕਟਿਵ ਰਾਜਨੀਤੀ ਦੇ ਵਿਚ ਅੱਜ ਤੋਂ ਹੀ ਸਰਗਰਮ ਹੋਣਗੇ ਜਾਂ ਕੁਝ ਸਮਾਂ ਆਰਾਮ ਕਰਨਗੇ ਜਾਂ ਹਾਈਕਮਾਂਡ ਵੱਲੋਂ ਉਹਨਾਂ ਨੂੰ ਕੋਈ ਵੱਡੀ ਜਿੰਮੇਵਾਰੀ ਦਿੱਤੀ ਜਾਵੇਗੀ ਫਿਲਹਾਲ ਨਵਜੋਤ ਸਿੰਘ ਸਿੱਧੂ ਨੂੰ ਚਾਹੁਣ ਵਾਲਿਆ ਦੀ ਰਿਹਾਈ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਪਟਿਆਲਾ ਵਿੱਚ ਉਹਨਾਂ ਦੀ ਰਿਹਾਈ ਦੇ ਲਈ ਕਾਫੀ ਜ਼ਿਆਦਾ ਸਵਾਗਤ ਦੇ ਲਈ ਇੰਤਜਾਮ ਕੀਤੇ ਗਏ ਹਨ ।