ਗਿਆਨੀ ਗੁਰਦਿੱਤ ਸਿੰਘ ਪੇਂਡੂੰ ਸਭਿਆਚਾਰ ਪਰੰਪਰਾ ਤੇ ਸਿੱਖ ਸਿਧਾਂਤਾ ਦੇ ਖੋਜੀ ਪ੍ਰਤੀਨਿਧ:- ਕੇਂਦਰੀ ਸਿੰਘ ਸਭਾ
ਚੰਡੀਗੜ੍ਹ 8 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ‘ਮੇਰਾ ਪਿੰਡ’ ਨਾਮੀ ਪੰਜਾਬੀ ਸਭਿਆਚਾਰ ਰਚਨਾ ਦੇ ਰਚੇਤਾ ਗਿਆਨੀ ਗੁਰਦਿੱਤ ਸਿੰਘ ਅਤੇ ਉਹਨਾਂ ਦੀ ਸੁਪਤਨੀ ਸਰਦਾਰਨੀ ਇੰਦਰਜੀਤ ਕੌਰ ਦੀ ਜਨਮ ਸ਼ਤਾਬਦੀ ਅੱਜ ਕੇਂਦਰੀ ਸਿੰਘ ਸਬਾ ਦੇ ਕੈਂਪਸ ਵਿੱਚ ਮਨਾਈ ਗਈ। ਇਸ ਮੌਕੇ ਉੱਤੇ ਬੋਲਦਿਆਂ, ਸਿੱਖ ਚਿੰਤਕਾਂ ਅਤੇ ਪੰਜਾਬੀ ਬੁੱਧੀਜੀਵੀਆਂ ਨੇ ਕਿਹਾ ਗਿਆਨੀ ਜੀ ਦੀਆਂ ਧਾਰਮਿਕ/ਸਮਾਜਕ ਲਿਖਤਾਂ ਪੰਜਾਬੀ ਸਾਹਿਤ ਵਿੱਚ ਮੀਲ ਪੱਥਰ ਹਨ।
ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਕਿਹਾ ਕਿ ਗਿਆਨੀ ਜੀ ਦੀਆਂ ਮੰਦਾਵਨੀ ਅਤੇ ਹੋਰ ਲਿਖਤਾਂ ਅਤੇ ਸਿੱਖ ਗੁਰੂਆਂ ਬਾਰੇ ਖੋਜਾਂ ਨੇ ਸਿੱਖ ਸਿਧਾਂਤ ਅਤੇ ਇਤਿਹਾਸ ਨੂੰ ਨਿਖਾਰਿਆ ਹੈ।
ਸਾਬਕਾ ਡਿਪਟੀ ਸਪੀਕਰ ਪੰਜਾਬ ਅਸੈਂਬਲੀ ਬੀਰ ਦਵਿੰਦਰ ਸਿੰਘ ਨੇ ਗਿਆਨੀ ਗੁਰਦਿੱਤ ਸਿੰਘ ਆਪਣੀ ਖੋਜ ਅਤੇ ਲੇਖਣੀ ਦੇ ਮਕਸਦ ਪ੍ਰਤੀ ਪੂਰਨ ਤੌਰ ਉੱਤੇ ਪ੍ਰਤੀਬਧ ਸਨ। ਉਹਨਾਂ ਨੇ ਹੀ ਪੰਜਵਾ ਸਿੱਖਾਂ ਦਾ ਤਖਤ, ਦਮਦਮਾ ਸਾਹਿਬ ਦੀ ਤਵਾਰੀਖ ਨੂੰ ਖੋਜ ਕੇ ਉਸ ਨੂੰ ਉਸਾਰਣ ਅਤੇ ਸਥਾਪਤ ਕਰਨ ਵਿੱਚ ਵੱਡਾ ਹਿੱਸਾ ਪਾਇਆ।
ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖਹਿਰਾ ਨੇ ਕਿਹਾ ਗਿਆਨੀ ਜੀ ਧੁਨ/ਲਗਨ ਦੇ ਪੱਕੇ ਸਨ। ਉਹਨਾਂ ਨੇ ਕੇਂਦਰੀ ਸਿੰਘ ਸਭਾ ਨੂੰ ਸਥਾਪਤ ਦੇ ਨਾਲ ਨਾਲ ਸਿੰਘ ਸਭਾ ਲਹਿਰ ਨੂੰ ਮੁੜ੍ਹ ਸੁਰਜੀਤ ਕਰਨ ਵਿੱਚ ਵੱਡੋ ਰੌਲ ਅਦਾ ਕੀਤਾ।
ਗਿਆਨੀ ਜੀ ਦੀ ਸੁਪਤਨੀ ਸਰਦਾਰਨੀ ਇੰਦਰਜੀਤ ਕੌਰ ਦੇਸ਼ ਦੀਆਂ ਪਹਿਲੀਆਂ ਦੋ ਔਰਤ ਵਾਇਸ ਚਾਂਸਲਰ ਵਿੱਚੋਂ ਸੀ ਅਤੇ ਉਸ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਹੁੰਦਿਆਂ, ਬਾਬਾ ਫਰੀਦ ਚੇਅਰ, ਜਰਲਿਜ਼ਮ ਡੀਪਾਟਮੈਂਟ ਅਤੇ ਪੰਜਾਬੀ ਕਲਚਰਲ ਮਉਜ਼ਮ ਯੂਨੀਵਰਸਿਟੀ ਵਿੱਚ ਸਥਾਪਤ ਕੀਤੇ ਗਏ।
ਬਿਨ੍ਹਾਂ ਕਿਸੇ ਵਿਦਿਆਕ ਉੱਚ ਡਿਗਰੀ ਗਿਆਨੀ ਜੀ ਨੂੰ ਸਾਹਿਤ/ਧਾਰਮਿਕ ਖੇਤਰ ਵਿੱਚ ਵੱਡੇ-ਵੱਡੇ ਸਨਮਾਨਾਂ ਨਾਲ ਨਿਵਾਜਿਆ ਗਿਆ ਅਤੇ ਉਹਨਾਂ ਦੀ ਕਿਤਾਬ, ‘ਮੇਰਾ ਪਿੰਡ’ ਯੂਨੈਸਕੋ ਤੋਂ ਵੀ ਇਨਾਮ ਮਿਲਿਆ। ਗਿਆਨੀ ਜੀ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹੇ।
ਇਸ ਮੌਕੇ ਉੱਤੇ ਗਿਆਨੀ ਗੁਰਦਿੱਤ ਸਿੰਘ ਅਤੇ ਉਹਨਾਂ ਸੁਪਤਨੀ ਸਰਦਾਰਨੀ ਇੰਦਰਜੀਤ ਕੌਰ ਨੂੰ ਸਮਰਪਿਤ ਕੌਮੀ ਸਿੰਘ ਸਭਾ ਪੱਤ੍ਰਿਕਾ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਜਸਵੀਰ ਸਿੰਘ ਸ਼ੀਰੀ ਦਾ ਨਾਵਲ ‘ਸ਼ਾਹ ਸਵਾਰ’ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ਉੱਤੇ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਮੈਡਮ ਜਸਲੀਨ ਕੌਰ, ਪ੍ਰਿੰਸੀਪਲ ਬਲਦੇਵ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦਿੱਲੀ, ਗਿਆਨੀ ਗੁਰਦਿੱਤ ਸਿੰਘ ਦੇ ਸੁਪੱਤਰ ਰੁਪਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਦਲੀਪ ਸਿੰਘ ਉਪਲ, ਮੈਡਮ ਕਮਲੇਸ਼ ਉਪਲ, ਡਾ. ਨਿਵੇਦਤਾ ਸਿੰਘ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਸ. ਚੇਤਨ ਸਿੰਘ, ਡਾ. ਰਣਜੀਤ ਪੋਵਾਰ, ਡਾ. ਪਿਆਰਾ ਲਾਲ ਗਰਗ, ਤੇਜਾ ਸਿੰਘ ਤਿਲਕ, ਰਾਜਵਿੰਦਰ ਸਿੰਘ ਰਾਹੀ ਸਿੱਖ ਚਿੰਤਕ ਲੇਖਕ, ਡਾ. ਸਾਹਿਬ ਸਿੰਘ ਅਰਸ਼ੀ, ਬਲਵਿੰਦਰ ਸਿੰਘ ਭੱਟੀ, ਚਿਤਕਰਾਰ ਰਾਮ ਸਿੰਘ, ਕਰਨਲ ਜਗਤਾਰ ਸਿੰਘ ਮੁਲਤਾਨੀ (ਸੰਸਾਰ ਸਿੱਖ ਸੰਗਠਨ), ਸ. ਹਰਪਾਲ ਸਿੰਘ (ਭਾਈ ਜੈਤਾ ਜੀ ਫਾਉਂਡੇਸ਼ਨ), ਪ੍ਰੋਫੈਸਰ ਮਨਜੀਤ ਸਿੰਘ , ਡਾ. ਜਸਵੰਤ ਸਿੰਘ ਦਿੱਲੀ, ਸ. ਗੁਰਨਾਮ ਸਿੰਘ, ਮਹਿੰਦਰ ਸਿੰਘ ਮੋਰਿੰਡਾ, ਆਰਟੀਟੈਕਟ ਸੁਰਿੰਦਰ ਸਿੰਘ ਸੇਖੋਂ, ਅਤੇ ਗਿਆਨੀ ਗੁਰਦਿੱਤ ਸਿੰਘ ਜੀ ਦੇ ਸਪੁੱਤਰ ਰਵਿੰਦਰ ਸਿੰਘ ਵੀਂ ਸ਼ਾਮਿਲ ਹੋਏ।