ਗੈਂਗਸਟਰ ਲਾਰੈਂਸ ਵਿਸ਼ਨੋਈ ਨੂੰ ਫੋਲੋ ਕਰਨ ਤੇ ਉਸਨੂੰ ਆਈਡਲ ਮੰਨ ਕੇ ਉਸ ਵਰਗਾ ਬਣਨ ਚਾਹੁਣ ਵਾਲੇ 3 ਵਿਅਕਤੀ ਨਾਜਾਇਜ਼ ਅਲਸੇ ਸਮੇਤ ਕਾਬੂ
ਮੋਹਾਲੀ ਵਿਚ ਕਰਨਾ ਚਾਹੁੰਦੇ ਸਨ ਵੱਡੀ ਵਾਰਦਾਤ
ਮੋਹਾਲੀ 21 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਡੀ ਐਸ ਪੀ ਦਫਤਰ ਮੁੱਲਾਂਪੁਰ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਹਾਲੀ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸ੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਅਤੇ ਉਹਨਾਂ ਦੀ ਟੀਮ ਵੱਲੋਂ 3 ਵਿਅਕਤੀਆਂ ਨੂੰ 5 ਨਜਾਇਜ਼ ਪਿਸਟਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।
ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 19 ਮਈ ਨੂੰ ਮੁਖਬਰੀ ਦੇ ਆਧਾਰ ‘ਤੇ ਥਾਣਾ ਸੋਹਾਣਾ ਦੇ ਏਰੀਆ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਫਾਲੋ ਕਰਨ ਵਾਲੇ 3 ਨੌਜਵਾਨਾਂ ਨੂੰ ਨੇੜੇ ਪੈਟਰੋਲ ਪੰਪ ਏਅਰਪੋਰਟ ਰੋਡ ਸੋਹਾਣਾ ਤੋਂ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਨਜਾਇਜ 5 ਪਿਸਟਲ ਸਮੇਤ 14 ਰੋਂਦ ਬ੍ਰਾਮਦ ਕੀਤੇ ਗਏ ਹਨ। ਜਿਸ ਸਬੰਧੀ ਮੁਕੱਦਮਾ ਨੰਬਰ ਮੁੱਕਦਮਾ ਨੰਬਰ 170 ਮਿਤੀ 19-05-2023 ਅ/ਧ 25-54-59 ਆਰਮਜ਼ ਐਕਟ ਥਾਣਾ ਸੋਹਾਣਾ ਦਰਜ ਕਰ ਕੇ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੁਲਜ਼ਮਾਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਤਿੰਨੇ ਨੌਜਵਾਨ ਗੈਂਗਸਟਰ ਕਲਚਰ ਨੂੰ ਫਾਲੋ ਕਰਦੇ ਸਨ। ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਉਸ ਵੱਲੋਂ ਕੀਤੇ ਅਪਰਾਧਾਂ ਨਾਲ ਪ੍ਰਭਾਵਿਤ ਸਨ। ਦੌਰਾਨੇ ਪੁੱਛਗਿੱਛੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਮਿਲ ਕੇ ਭਾਰੀ ਅਸਲੇ ਨਾਲ ਮੋਹਾਲੀ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਹ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਤਰ੍ਹਾਂ ਬਣਾ ਚਾਹੁੰਦੇ ਹਨ, ਇੱਥੋਂ ਤੱਕ ਕਿ ਉਸ ਤੋਂ ਵੀ ਵੱਧ ਮਾੜੇ ਕੰਮ ਕਰਨੇ ਚਾਹੁੰਦੇ ਸਨ।
ਮੋਹਾਲੀ ਪੁਲਿਸ ਵਲੋਂ ਇਹਨਾਂ ਤੋਂ ਕੀਤੀ ਬ੍ਰਾਮਦਗੀ ਜਿਸ ਵਿੱਚ
ਪਿਸਟਲ .32 ਬੋਰ 4 , ਪਿਸਟਲ .30 ਬੋਰ 1
ਕਾਰਤੂਸ 32 ਸਰ = 09
ਕਾਰਤੂਸ 30 ਬੋਰ = 05
ਕਾਰ ਮਾਰਕਾਂ ਵਰਨਾ ਰੰਗ ਚਿੱਟਾ ਨੰਬਰ ਸੀਐੱਚ O4 ਕੇ 5288
ਕਾਰ ਮਾਰਕਾ ਸਫਾਰੀ ਰੰਗ ਕਾਲਾ ਨੰਬਰ ਪੀ ਬੀ 10-ਈ ਏ-0607 ।
ਗ੍ਰਿਫਤਾਰ ਕੀਤੇ ਵਿਅਕਤੀ ਦੀ ਪਹਿਚਾਣ ਰਾਜਵਿੰਦਰ ਸਿੰਘ ਵਾਸੀ ਪਿੰਡ ਮੁਦਕੀ ਥਾਣਾ ਘੱਲ ਖੁਰਦ ਤਹਿ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਉਮਰ ਕਰੀਬ 31 ਸਾਲ।
ਲਵਪ੍ਰੀਤ ਸਿੰਘ ਵਾਸੀ ਪਿੰਡ ਢਿੱਲਵਾਂ ਥਾਣਾ ਕੋਟਲੀ ਸੂਰਤ ਮੱਲ੍ਹੀ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਕਿਰਾਏਦਾਰ ਨੇੜੇ ਮੈਰੀਲੈਂਡ ਹੋਟਲ ਮਕਾਨ ਨੰਬਰ 32 ਲਾਜਪਤ ਨਗਰ ਜੀਰਕਪੁਰ ਉਮਰ ਕਰੀਬ 28 ਸਾਲ।
ਪੁਲਕਿਤ ਮਹਿਤਾ ਮਹਿਤਾ ਵਾਸੀ ਨੇੜੇ ਕਬੀਰ ਭਵਨ ਚੌਕ #124/11 ਸੁਭਾਸ਼ ਨਗਰ ਥਾਣਾ ਨਿਊ ਕਲੋਨੀ ਗੁੜਗਾਓ (ਹਰਿਆਣਾ) ਹਾਲ ਵਾਸੀ ਮਕਾਨ ਨੰ. 82 ਅਕਾਂਗਸ਼ਾ ਗਲੈਕਸੀ ਗਾਜੀਪੁਰ ਰੋਡ ਜੀਰਕਪੁਰ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 27 ਸਾਲ।
ਕ੍ਰਿਮੀਨਲ ਹਿਸਟਰੀ ਇਸ ਤਰਾਂ ਹੈ ਰਾਜਵਿੰਦਰ ਸਿੰਘ 387/2018 ਅਧ 302 ਆਈ ਪੀ ਸੀ ਥਾਣਾ ਰਾਜੇਂਦਰਾ ਪਾਰਕ ਗੁੜਗਾਓਂ ਹਰਿਆਣਾ 2) 25-11-19 ਆਰਮਸ ਐਕਟ ਥਾਣਾ ਗੰਗਾਨਗਰ ਰਾਜਸਥਾਨ।
ਲਵਪ੍ਰੀਤ ਸਿੰਘ 212,216 ਆਈ ਪੀ ਸੀ ਥਾਣਾ ਕੋਟਲੀ ਸੂਰਤ ਮੱਲ੍ਹੀ ਜ਼ਿਲ੍ਹਾ ਗੁਰਦਾਸਪੁਰ।