ਚੰਡੀਗੜ੍ਹ ਚ ਹੋਈ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੀ ਸਥਾਪਨਾ
ਚੰਡੀਗੜ੍ਹ 23 ਮਈ (ਹਰਪ੍ਰੀਤ ਸਿੰਘ ਜੱਸੋਵਾਲ ) ਅੱਜ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਵਿਚ ਨਵਾਂ ਨਾਮ ਜੁੜ ਗਿਆ ਹੈ ਅੱਜ
ਪੰਜ ਜ਼ਿਲਿਆਂ ਜਿਵੇਂ ਰੋਪੜ, ਮੋਹਾਲੀ,ਸ੍ਰੀ ਫਤਿਹਗੜ ਸਾਹਿਬ, ਫਾਜਲਿਕਾ ਅਤੇ ਲੁਧਿਆਣਾ ਦੇ ਕਿਸਾਨਾਂ ਦੀ ਇੱਕ ਭਰਵੀਂ ਮੀਟਿੰਗ ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ ਵਿੱਚ ਗੁਰਨਾਮ ਸਿੰਘ ਜੱਸੜਾ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿੱਚ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਗੁਰਿੰਦਰ ਸਿੰਘ ਭੰਗੂ ਨੂੰ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦਾ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ, ਇਸ ਤੋਂ ਇਲਾਵਾ ਗੁਰਨਾਮ ਸਿੰਘ ਜੱਸੜਾ ਨੂੰ ਸੂਬਾ ਜਨਰਲ ਸਕੱਤਰ, ਅਜੇ ਵਾਧਵਾ ਫਾਜਲਿਕਾ ਨੂੰ ਸੂਬਾ ਮੂਖ ਬੁਲਾਰਾ, ਢਾਡੀ ਮਨਿੰਦਰ ਸਿੰਘ ਖਾਲਸਾ ਨੂੰ ਸੁਬੇ ਦਾ ਮੁੱਖ ਸਿੱਖ ਪ੍ਰਚਾਰਕ ਬੁਲਾਰਾ, ਕੁਲਵਿੰਦਰ ਸਿੰਘ ਪੰਜੋਲਾ ਨੂੰ ਸੂਬਾ ਮੀਤ ਪ੍ਰਧਾਨ, ਅਤੇ ਹਰਦੀਪ ਸਿੰਘ ਫਾਜ਼ਿਲਕਾ ਸੂਬਾ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ, ਇਨ੍ਹਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਪੰਜੋਲਾ ਨੂੰ ਰੋਪੜ ਦਾ ਜ਼ਿਲ੍ਹਾ ਪ੍ਰਧਾਨ, ਬਬਲ ਬੁੱਟਰ ਨੂੰ ਜ਼ਿਲ੍ਹਾ ਫਾਜ਼ਿਲਕਾ ਦਾ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਬੋਂਦਲੀ ਨੂੰ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ, ਗੁਰਪ੍ਰੀਤ ਸਿੰਘ ਮਟਰਾਂ ਨੂੰ ਜ਼ਿਲ੍ਹਾ ਮੋਹਾਲੀ ਦਾ ਸਰਪ੍ਰਸਤ ਅਤੇ ਜੁਝਾਰ ਸਿੰਘ ਜੋਰਾ ਰੁਪਾਲ ਹੇੜੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਬਲਾਕ ਬਸੀ ਪਠਾਣਾਂ ਦਾ ਬਲਾਕ ਪ੍ਰਧਾਨ ਥਾਪਿਆ ਗਿਆ, ਸਾਰੇ ਹਾਜ਼ਰ ਕਿਸਾਨਾਂ, ਨੇ ਉਪਰੋਕਤ ਚੁਣੇ ਗਏ ਆਗੂਆਂ ਦੀ ਨਿਯੁਕਤੀ ਨੂੰ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ, ਇਸ ਮੌਕੇ ਚੁਣੇ ਗਏ ਜ਼ਿਲ੍ਹਾ ਪ੍ਰਧਾਨਾਂ ਨੂੰ ਆਪਣੇ ਆਪਣੇ ਜ਼ਿਲਿਆਂ ਵਿਚ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੇ ਅਧਿਕਾਰ ਦਿੱਤੇ,ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਅਤੇ ਉਨ੍ਹਾਂ ਦੇ ਨਾਲ ਚੂਣੇ ਹੋਏ ਅਹੁਦੇਦਾਰਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਾ, ਨਹਿਰੀ ਪਾਣੀ ਨੂੰ ਪਿੰਡ ਪਿੰਡ ਪਹੁੰਚਦਾ ਕਰਨਾ, ਨਸ਼ਿਆਂ ਦੀ ਰੋਕਥਾਮ ਲਈ ਕੰਮ ਕਰਨ ਜਿਹੇ ਮੁਦਿਆਂ ਨੂੰ ਚੁਕਿਆ, ਇਸ ਤੋਂ ਇਲਾਵਾ ਕਿਸਾਨਾ ਮਜ਼ਦੂਰਾਂ ਦੀਆਂ ਸਮਸਿਆਵਾਂ ਦਾ ਹਲ਼ ਕਰਨਾ ਮੁੱਖ ਮੁੱਦੇ ਹੋਣਗੇ, ਕਿਸਾਨ ਯੂਨੀਅਨ ਸ਼ੇਰ ੲੇ ਪੰਜਾਬ ਇਨਾਂ ਮੁਦਿਆਂ ਤੇ ਲੋਕ ਰਾਜੀ ਢੰਗ ਅਤੇ ਪਾਰਦਰਸ਼ਤਾ ਨਾਲ ਸਘੰਰਸ਼ ਕਰੇਗੀ, ਪੰਜਾਬ ਦੇ ਕਿਸੇ ਵੀ ਜ਼ਿਲੇ ਵਿੱਚ ਜਦੋਂ ਵੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਸਮਸਿਆ ਉਤਪੰਨ ਹੋਵੇਗੀ ਤਾਂ ਸਾਡੀ ਜਥੇਬੰਦੀ ਉਨ੍ਹਾਂ ਦੀ ਹਰ ਸਮਸਿਆ ਦੇ ਹੱਲ ਲਈ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ, ਇਸ ਮੌਕੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਹਾਜ਼ਰ ਸਾਰੇ ਜ਼ਿਲ੍ਹਿਆਂ ਦੇ ਮੈਂਬਰਾਂ, ਪਤਰਕਾਰਾਂ, ਪ੍ਰਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਤੋਂ ਇਸ ਮੀਟਿੰਗ ਵਿੱਚ ਪੁੱਜੇ ਸਾਰੇ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।