ਛੋਟੇ ਸਾਹਿਬਜ਼ਾਦਿਆਂ ਦੇ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਮਲੇਰਕੋਟਲਾ ਦੇ ਨਵਾਬ ਦੀ ਅੱਠਵੀਂ ਤੇ ਅਖੀਰਲੀ ਪੀੜੀ ਬੇਗਮ ਮੁਨਵਰ-ਉਲ-ਨਿਸਾ (102 ਸਾਲ) ਦਾ ਗੁ. ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਨਮਾਨ
ਸ਼੍ਰੀ ਫਤਹਿਗੜ੍ਹ ਸਾਹਿਬ 4 ਅਪ੍ਰੈਲ ( ਰੈਡ ਨਿਊਜ਼ ਨੈਸ਼ਨਲ )
ਛੋਟੇ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਮਲੇਰਕੋਟਲਾ ਨਵਾਬ ਦੀ ਅੱਠਵੀਂ ਤੇ ਆਖ਼ਰੀ ਪੀੜੀ ਬੇਗਮ ਮੁਨਵਰ-ਉਲ-ਨਿਸਾ (ਉਮਰ 102 ਸਾਲ) ਦਾ ਗੁ. ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਸ਼ਾਇਦ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਨਵਾਬ ਮਲੇਰਕੋਟਲਾ ਨੇ ਕੇਵਲ ਭਰੀ ਕਚਹਿਰੀ ਚ ਹਾਅ ਦਾ ਨਾਅਰਾ ਨਹੀਂ ਸੀ ਮਾਰਿਆ ਸਗੋਂ ਔਰੰਗਜੇਬ ਨੂੰ ਪੱਤਰ ਲਿਖ ਕੇ ਸੂਬਾ ਸਰਹਿੰਦ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਜ਼ੁਲਮ ਕਰਨ ਤੋਂ ਰੋਕਣ ਦੀ ਅਪੀਲ ਵੀ ਕੀਤੀ ਸੀ।
ਪਰ ਭਰੀ ਕਚਹਿਰੀ ਚ ਜਦੋਂ ਸਾਰੇ ਤੁਹਾਡੇ ਖ਼ਿਲਾਫ਼ ਹੋਣ ਕੋਈ ਇੱਕ ਬੰਦਾ ਓਦੋਂ ਤੁਹਾਡੇ ਨਾਲ ਖੜ ਜਾਵੇ ਤਾਂ ਓਨਾ ਪਲਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
✍️ਮਨਦੀਪ ਕੌਰ ਖ਼ਾਲਸਾ ਜੀ