ਜਾਣੋ ਅੱਜ ਹੋਣ ਵਾਲੀ ਜਲੰਧਰ ਦੀ ਚੋਣ ਵਿੱਚ ਲੋਕ ਕਿਸ ਨੂੰ ਦੇਣਗੇ ਫਤਵਾ
ਕਿਸੇ ਵੀ ਸਰਕਾਰ ਨੂੰ ਕੋਈ ਫਰਕ ਨਹੀਂ ਪਵੇਗਾ ਲੇਕਿਨ ਬਣਿਆ ਮੁੱਛ ਦਾ ਸਵਾਲ
ਜਲੰਧਰ 10 ਮਈ ( ਹਰਪ੍ਰੀਤ ਸਿੰਘ ਜੱਸੋਵਾਲ )
ਪੰਜਾਬ ਵਿੱਚ ਜਲੰਧਰ ਜ਼ਿਮਨੀ ਚੋਣ ਦੇ ਲਈ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ ਜਿਸ ਵਿੱਚ ਕੁਲ 19 ਉਮੀਦਵਾਰ ਮੈਦਾਨ ਦੇ ਵਿਚ ਨੇ ਇਨ੍ਹਾਂ ਵਿਚ 4 ਮਹਿਲਾ ਉਮੀਦਵਾਰ ਅਤੇ 15 ਪੁਰਸ਼ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ । ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਵਿੱਚ 16 ਲੱਖ 21 ਹਜ਼ਾਰ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ 1972 ਪੋਲਿੰਗ ਬੂਥ ਬਣਾਏ ਗਏ ਹਨ । ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ 13 ਮਈ ਨੂੰ ਇਸ ਸੀਟ ਦਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ । ਇਹ ਸੀਟ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵਾਰ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਬਣਾਇਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਡਾ ਸੁਖਵਿੰਦਰ ਸਿੰਘ ਸੁੱਖੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਕਾਂਗਰਸ ਵੱਲੋਂ ਕਿਰਨਜੀਤ ਕੌਰ ਚੌਧਰੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਬੀਜੇਪੀ ਵੱਲੋਂ ਵੀ ਇਸ ਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਇਹ ਸੀਟ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਪਾਰਟੀਆਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਲੇਕਿਨ ਜਲੰਧਰ ਦੀ ਇਸ ਜ਼ਿਮਨੀ ਚੋਣ ਵਿੱਚ ਜਿੱਤ ਉਸਦੀ ਹੀ ਹੋਵੇਗੀ ਜਿਸ ਨੂੰ ਵੋਟਰ ਆਪਣੀ ਵੋਟ ਪਾ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿਚ ਭੇਜਣਗੇ ਹਾਲਾਂ ਕਿ ਇਸ ਚੋਣ ਦਾ ਕਿਸੇ ਵੀ ਸਰਕਾਰ ਦੇ ਉੱਪਰ ਕੋਈ ਜਿਆਦਾ ਅਸਰ ਨਹੀਂ ਪਵੇਗਾ ਲੇਕਿਨ ਹਰ ਪਾਰਟੀ ਦੇ ਲਈ ਇਹ ਮੁੱਛ ਦਾ ਸਵਾਲ ਜ਼ਰੂਰ ਬਣਿਆ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਸਗਰੂਰ ਦੇ ਵਿਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਬੀਜੇਪੀ ਨੂੰ ਅਕਾਲੀ ਦਲ ਨੂੰ ਝਟਕਾ ਲੱਗ ਚੁੱਕਾ ਹੈ ਬਾਕੀ 13 ਤਰੀਕ ਨੂੰ ਪਤਾ ਲੱਗ ਜਾਵੇਗਾ ਕਿ ਲੋਕਾਂ ਨੇ ਆਪਣਾ ਨੇਤਾ ਕਿਸ ਨੂੰ ਚੁਣਿਆ ਹੈ ।