Editor-In-Chief

spot_imgspot_img

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

Date:

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਚੰਡੀਗੜ 19 ਜੂਨ ( ਹਰਪ੍ਰੀਤ ਸਿੰਘ ਜੱਸੋਵਾਲ ) ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਦੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਟੋਲ ਪਲਾਜੇ ਫਰੀ ਕਰਕੇ ਰੱਖੇ ਤਾਂ ਜੋ ਸਰਕਾਰ ਤੱਕ ਆਪਣੀ ਗੱਲ ਪਹੁੰਚਾਈ ਜਾ ਸਕੇ ਲੇਕਿਨ ਜਦੋਂ ਹੀ ਟੋਲ ਪਲਾਜੇ ਲੱਗੇ ਤਾਂ ਜਿਸ ਟੂਲ ਪਲਾਜੇ ਦਾ ਰੇਟ 40 ਪਏ ਸੀ ਤਾਂ ਉਸਦਾ ਰੇਟ 70 ਰੁਪਏ ਹੋ ਗਿਆ ਜਾਨੀ ਕਿ ਦੁਗਣੇ ਦੇ ਕਰੀਬ !
ਲੋਕਾਂ ਨੇ ਕੁਝ ਸਮਾਂ ਰਾਹਤ ਜਰੂਰ ਮਹਿਸੂਸ ਕੀਤੀ ਲੇਕਿਨ ਫਿਰ ਉਹਨਾਂ ਨੂੰ ਭਾਰੀ ਹਰਜਾਨਾ ਵੀ ਚਕਾਉਣਾ ਪਿਆ ਸੋ ਇਸੇ ਤਰ੍ਹਾਂ ਦੇ ਨਾਲ ਹੁਣ ਪਿਛਲੇ ਕਈ ਦਿਨਾਂ ਤੋਂ ਲਾਡੋਵਾਲ ਟੋਲ ਪਲਾਜਾ ਕਿਸਾਨਾਂ ਦੇ ਵੱਲੋਂ ਫਰੀ ਕਰਵਾਇਆ ਗਿਆ ਹੈ। ਲੇਕਿਨ ਇਹ ਕੁਝ ਸਮੇਂ ਦੀ ਰਾਹਤ ਲੋਕਾਂ ਦੇ ਲਈ ਭਾਰੀ ਮੁਸੀਬਤ ਲੈ ਕੇ ਆਵੇਗੀ ਕਿਉਂਕਿ ਕਿਉਂਕਿ ਸਰਕਾਰ ਜਾਂ ਫਿਰ ਸਰਕਾਰ ਦੇ ਵਿਅਕਤੀਆਂ ਦੇ ਵੱਲੋਂ ਲਾਏ ਟੋਲ ਪਲਾਜੇ ਕਦੇ ਵੀ ਆਪਣਾ ਨੁਕਸਾਨ ਨਹੀਂ ਕਰਦੇ ਜੇਕਰ ਹੁਣ ਇਹਨਾਂ ਦਾ ਇਕ ਕਰੋੜ ਰੁਪਏ ਦਾ ਨੁਕਸਾਨ ਹਰ ਰੋਜ਼ ਹੋ ਰਿਹਾ ਤਾਂ ਇਹ ਪੰਜ ਕਰੋੜ ਰੁਪਏ ਦੀ ਭਰਭਾਈ ਇੱਕ ਦਿਨ ਦੇ ਵਿੱਚ ਕਰਨਗੇ ਕਿਉਂਕਿ ਇਹਨਾਂ ਦੇ ਵੱਲੋਂ ਟੋਲ ਪਲਾਜਾ ਦੇ ਰੇਟ ਰਿਵਾਈਜ ਕਰਕੇ ਕਾਫੀ ਜਿਆਦਾ ਵਧਾ ਦਿੱਤੇ ਜਾਂਦੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਥੋੜੇ ਸਮੇਂ ਦੇ ਲਈ ਮਿਲੀ ਰਾਹਤ ਵੱਡੀ ਮੁਸੀਬਤ ਦੇ ਵਿੱਚ ਬਦਲ ਜਾਂਦੀ ਹੈ ਕਿਉਂਕਿ ਫਿਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਕਿ ਰੇਟ ਕਿਉਂ ਵਧਾਏ ਗਏ ਨੇ ਜਾਂ ਕਦੋਂ ਤੱਕ ਇਹ ਇਸੇ ਤਰ੍ਹਾਂ ਦੇ ਨਾਲ ਵਧੇ ਰਹਿਣਗੇ ਸੋ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਕਿ ਟੋਲ ਪਲਾਜੇ ਫਰੀ ਕਰਾਉਣ ਦੇ ਨਾਲੋਂ ਇਹਨਾਂ ਦੇ ਰੇਟ ਬਹੁਤ ਨੋਰਮਲ ਕਰਨੇ ਚਾਹੀਦੇ ਨੇ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਹਾਲਾਂਕਿ ਪੰਜਾਬ ਦੇ ਵਿੱਚ ਖਾਸ ਕਰ ਟੋਲ ਪਲਾਜ਼ਿਆਂ ਦੇ ਰੇਟ ਇੰਨੇ ਜਿਆਦਾ ਨੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਰੇਟ ਵਾਲੇ ਟੋਲ ਪਲਾਜ਼ਾ ਪੰਜਾਬ ਦੇ ਵਿੱਚ ਹੀ ਹਨ ਤੁਸੀਂ ਵੀ ਆਪਣੀ ਇਸ ਤੇ ਰਾਏ ਜਰੂਰ ਦਿਓ ਕਿ ਇਸ ਤਰ੍ਹਾਂ ਟੋਲ ਪਲਾਜੇ ਫਰੀ ਕਰਾ ਕੇ ਲੋਕਾਂ ਦੇ ਲਈ ਵੱਡੀ ਮੁਸੀਬਤ ਪੈਦਾ ਕੀਤੀ ਜਾਂਦੀ ਹੈ ਜਾਂ ਫਿਰ ਇਸ ਦੇ ਨਾਲ ਲੋਕਾਂ ਨੂੰ ਰਾਹਤ ਮਿਲਦੀ ਹੈ ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...