ਠੱਗ ਟਰੈਵਲ ਏਜੇਂਟਾਂ ਤੇ ਪੁਲਿਸ ਵਲੋਂ ਕਰਵਾਈ ਨਾ ਕਰਨ ਤੇ ਪੰਜਾਬੀਆਂ ਦੇ ਅਕਸ ਤੇ ਵਿਦੇਸ਼ਾਂ ਵਿੱਚ ਲੱਗਾ ਵੱਡਾ ਧੱਬਾ – ਰਾਮੂਵਾਲੀਆ
ਠੱਗ ਟ੍ਰੈਵਲ ਏਜੰਟਾਂ ਕਾਰਨ ਪੰਜਾਬੀਆਂ ਦੀਆਂ ਲੱਖਾਂ ਅਰਜ਼ੀਆਂ ਅੰਬੈਸੀਆਂ ਰੱਦ ਕਰਨ ਨੂੰ ਤਿਆਰ
ਠੱਗ ਟ੍ਰੈਵਲ ਏਜੰਟਾਂ ਦੀ ਇੱਕਲੇ ਇਕੱਲੇ ਨਹੀਂ ਇਕੱਠੇ ਹੋ ਕੇ ਘੇਰਾਬੰਦੀ ਕਰਨ ਦੀ ਲੋੜ
ਮੋਹਾਲੀ 24 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਠੱਗ ਟਰੈਵਲ ਏਜੰਟਾਂ ਨੇ ਪੂਰੇ ਪੰਜਾਬ ਦੇ ਵਿਚ ਆਪਣਾ ਜਾਲ ਵਿਛਾ ਕੇ ਜਿਸ ਵਿਚ ਖ਼ਾਸ ਕਰ ਨਵੀਂ ਉਮਰ ਦੇ ਲੋਕ ਬਹੁਤ ਜਲਦੀ ਫਸ ਜਾਂਦੇ ਹ ਜਿਸ ਕਾਰਨ ਉਹ ਆਪਣਾ ਪੈਸਾ ਅਤੇ ਸਮਾਂ ਦੋਵੇਂ ਹੀ ਖਰਾਬ ਕਰਦੇ ਠੱਗ ਟਰੈਵਲ ਏਜੰਟਾਂ ਦੇ ਸਬਜ਼ਬਾਗ ਦਿਖਾਉਣ ਦੇ ਤਰੀਕੇ ਦੇ ਵਿਚ ਨੌਜਵਾਨ ਲੜਕੇ ਤੇ ਲੜਕੀਆਂ ਬਹੁਤ ਜਲਦੀ ਆ ਜਾਂਦੇ ਹਨ । ਇਕ ਵਾਰ ਇਨ੍ਹਾਂ ਦੇ ਹੱਥ ਹੈ ਪੈਸਾ ਆਉਣ ਤੋਂ ਬਾਅਦ ਨਾ ਉਨ੍ਹਾਂ ਨੂੰ ਪੈਸਾ ਮਿਲਦਾ ਹੈ ਅਤੇ ਨਾ ਹੀ ਵਿਦੇਸ਼ ਜਾ ਪਾਉਂਦੇ ਹਨ ਜਾਵੇ ਸਗੋਂ ਠੱਗ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੇ ਚੱਕਰ ਮਾਰ ਮਾਰ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਈ ਵਾਰ ਉਨ੍ਹਾਂ ਨੂੰ ਜ਼ਲਾਲਤ ਤੇ ਕੁੱਟਮਾਰ ਤੇ ਧੱਕੇ ਵੀ ਸਹਿਣੇ ਪੈਂਦੇ ਹਨ । ਜਲੰਧਰ, ਮੁਹਾਲੀ , ਚੰਡੀਗੜ੍ਹ , ਲੁਧਿਆਣਾ , ਅੰਮ੍ਰਿਤਸਰ, ਬਠਿੰਡਾ , ਮੋਗਾ ਸਮੇਤ ਬਹੁਤ ਜਗ੍ਹਾ ਤੇ ਅਜਿਹੇ ਕੇਸ ਵੇਖਣ ਨੂੰ ਮਿਲਦੇ ਹਨ ।
ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਦੱਸਿਆ ਕਿ ਠੱਗ ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣ ਲਈ ਝੂਠੇ ਪੇਪਰ ਬਨਾਉਣ ਦੇ ਹੜ੍ਹ ਨੇ ਅਨੇਕਾਂ ਦੇਸ਼ਾਂ ਵਿਚ ਪੰਜਾਬੀਆਂ ਦੇ ਉਤੇ ਫਰਜ਼ੀਵਾਦ ਦਾ ਕਲੰਕ ਲਗਵਾ ਦਿੱਤਾ ਹੈ। ਸਿੱਟੇ ਵਜੋਂ ਆਸਟ੍ਰੇਲੀਆ ਦੀਆਂ ਪੰਜ ਯੁਨੀਵਰਸਟੀਆਂ ,ਕਨੇਡਾ ਅਤੇ ਅਮਰੀਕਾ ਵਿੱਚ ਕਈ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਇਮੀਗਰੇਸ਼ਨ ਸੈਂਟਰਾਂ ਵਿੱਚ ਪੰਜਾਬੀਆਂ ਦੇ ਕਾਗਜ਼ਾਂ ਨੂੰ ਝੂਠਾ ਭਰੇ ਬਦਬੂਦਾਰ ਦਸ ਕੇ ਧੜਾਧੜ ਪੇਪਰ ਰੱਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਪ੍ਰਾਪਤ ਸੂਚਨਾ ਦਾ ਤੱਤ ਇਹ ਹੈ ਕਿ ਆਸਟਰੇਲੀਆ ਵਿਚ 75 ਹਜ਼ਾਰ, ਕਨੇਡਾ ਵਿਚ 90 ਹਜ਼ਾਰ ਅਤੇ ਇਟਲੀ ਵਿਚ 30 ਹਜ਼ਾਰ ਪੰਜਾਬੀ ਲੜਕੇ ਲੜਕੀਆਂ ਦੀਆਂ ਅਰਜ਼ੀਆਂ ਰੱਦ ਹੋਣ ਦੀ ਸਰਗਰਮ ਪ੍ਰਕਿਰਿਆ ਵਿਚ ਹਨ।
ਰਾਮੂਵਾਲੀਆ ਨੇ ਕਿਹਾ ਕਿ ਕੈਨੇਡਾ ਨੇ ਤਿੰਨ ਸਾਲਾਂ ਵਿੱਚ ਸਾਢੇ 19 ਲੱਖ ਇਮੀਗ੍ਰੈਂਟ ਸਾਰੀ ਦੁਨੀਆਂ ਵਿਚੋਂ ਅਤੇ ਅਮਰੀਕਾ ਨੇ 10 ਲੱਖ ਭਾਰਤ ਵਿੱਚੋਂ ਬੁਲਾਉਂਦੇ ਹਨ। ਪਰਤੂ ਠੱਗ ਏਜੰਟ ਇਹ ਕਹਿ ਰਹੇ ਹਨ ਕਿ ਇਹ ਸਿਰਫ਼ ਪੰਜਾਬ ਵਿੱਚੋਂ ਜਾਣੇ ਹਨ।
ਉਨ੍ਹਾਂ ਨੇ ਦੁੱਖ ਨਾਲ ਕਿਹਾ ਕਿ ਸਾਡੇ 117 ਐਮ ਐਲ ਏ ,20 ਐਮ ਪੀ, 185 ਮੈਂਬਰਾਂ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 14 ਹਜ਼ਾਰ ਪੰਚਾਇਤਾਂ, 40 ਹਜ਼ਾਰ ਸਿੰਘ ਸਭਾਵਾਂ ,ਵਿਦਿਆਰਥੀ ਯੂਨੀਅਨਾਂ, ਲੇਖਕ ਤੇ ਨੌਜਵਾਨ ਸਭਾਵਾਂ, ਕਰਮਚਾਰੀ ਯੂਨੀਅਨ ,200 ਤੋਂ ਵੱਧ ਵੱਡੇ ਵੱਡੇ ਡੇਰੇਦਾਰ ਸੰਤ ਮਹਾਤਮਾ ਇਨ੍ਹਾਂ ਸਾਰਿਆਂ ਵਿਚੋਂ ਕੋਈ ਇਕ ਵੀ ਏਸ ਮੁੱਦੇ ਉਤੇ ਸੰਘਰਸ਼ ਤਾਂ ਕੀ ਕਰਨਾ ਹੈ ਬੋਲਦਾ ਵੀ ਨਹੀਂ। ਰਾਮੂਵਾਲੀਆ ਨੇ ਕਿਹਾ ਕਿ ਉਹ ਆਪਣੇ ਗਲ ਵਿਚ ਪੱਲੂ ਪਾ ਕੇ ਸੰਸਥਾਵਾਂ ਨੂੰ ਤਰਲਾ ਕਰਦੇ ਹਨ ਕਿ ਸਰਗਰਮ ਹੋਵੋ ਤੇ ਪੰਜਾਬ ਨੂੰ ਬਰਬਾਦੀ ਤੇ ਬਦਨਾਮੀ ਤੋਂ ਬਚਾਈਏ। ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਤੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਕਾਰਨ ਇਨ੍ਹਾਂ ਦਾ ਠੱਗੀ ਦਾ ਧੰਦਾ ਹੋਰ ਵੀ ਜ਼ਿਆਦਾ ਫੈਲਦਾ ਜਾ ਰਿਹੈ ਜੇਕਰ ਇਨ੍ਹਾਂ ਨੂੰ ਨੱਥ ਪਾਉਣੀ ਹੈ ਤਾਂ ਪੁਲਸ ਨੂੰ ਸਹੀ ਕਾਰਵਾਈ ਕਰਨੀ ਪਵੇਗੀ ਜਿਨ੍ਹਾਂ ਲੋਕਾਂ ਦੇ ਪੈਸੇ ਨਾ ਫਸੇ ਹਨ ਉਹਨਾ ਨੂੰ ਕੱਲੇ ਕੱਲੇ ਨਹੀਂ ਜਾਣਾ ਚਾਹੀਦਾ ਸਗੋਂ ਕਿਸਾਨ ਯੂਨੀਅਨਾਂ ਜਾਂ ਫਿਰ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਇਨ੍ਹਾਂ ਠੱਗ ਟਰੈਵਲ ਏਜੰਟਾਂ ਦੀ ਦਫ਼ਤਰਾਂ ਤੇ ਘਰਾਂ ਦੀ ਜਾਂ ਫਿਰ ਖ਼ੁਦ ਇਹਨਾਂ ਦੀ ਹੀ ਘੇਰਾਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਉਹਨੀਂ ਦੀ ਹੱਕ ਹਲਾਲ ਦੇ ਪੈਸੇ ਵਾਪਸ ਮਿਲ ਸਕਣ ਤੇ ਉਹਨਾਂ ਦੀ ਖੱਜਲ-ਖੁਆਰੀ ਹੋਣ ਤੋਂ ਬਚ ਜਾਵੇ ਤੇ ਪੰਜਾਬੀਆਂ ਦਾ ਅਕਸ ਵੀ ਵਿਦੇਸ਼ਾਂ ਸੁਧਰਨਾ ਸ਼ੁਰੂ ਹੋ ਸਕੇ ।