Editor-In-Chief

spot_imgspot_img

ਤਿੰਨ ਪੀੜ੍ਹੀਆਂ, ਤਿੰਨ ਵਕੀਲਾਂ ਦੀਆਂ ਤਿੰਨ ਪੁਸਤਕਾਂ ਦਾ ਲੋਕ-ਅਰਪਣ ਸ਼ਨੀਚਰਵਾਰ 25 ਮਾਰਚ ਨੂੰ

Date:

ਤਿੰਨ ਪੀੜ੍ਹੀਆਂ, ਤਿੰਨ ਵਕੀਲਾਂ ਦੀਆਂ ਤਿੰਨ ਪੁਸਤਕਾਂ ਦਾ ਲੋਕ-ਅਰਪਣ ਸ਼ਨੀਚਰਵਾਰ 25 ਮਾਰਚ ਨੂੰ
ਮੋਹਾਲੀ 17 ਮਾਰਚ ( ਹਰਪ੍ਰੀਤ ਸਿੰਘ ਜੱਸੋਵਾਲ )ਸਾਹਿਤ ਦੇ ਖੇਤਰ ਵਿਚ ਇਕ ਨਵੇਕਲੀ ਮਿਸਾਲ ਪੈਦਾ ਕਰਦਿਆਂ ਸਰਘੀ ਕਲਾ ਕੇਂਦਰ (ਰਜਿ.) ਮੁਹਾਲੀ ਵੱਲੋਂ ਤਿੰਨ ਪੀੜ੍ਹੀਆਂ, ਤਿੰਨ ਵਕੀਲਾਂ ਦੀਆਂ ਤਿੰਨ ਪੁਸਤਕਾਂ ਦਾ ਲੋਕ-ਅਰਪਣ 25 ਮਾਰਚ 2023, ਦਿਨ ਸ਼ਨੀਚਰਵਾਰ ਸਵੇਰੇ 10.30 ਵਜੇ, ਲਾਅ ਭਵਨ, ਨੇੜੇ ਪੈਟਰੋਲ ਪੰਪ ਸੈਕਟਰ 37-ਏ, ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ।ਇਨ੍ਹਾਂ ਪੁਸਤਕਾਂ ਵਿਚ ਸ੍ਰੀ ਰਿਪੁਦਮਨ ਸਿੰਘ ਰੂਪ ਦਾ ਸਿਖਿਆ ਸੰਸਥਾਵਾਂ ਵਿਚ ਪਣਪ ਰਹੇ ਗੈਂਗਸਟਰਵਾਦ ਦੀ ਗੱਲ ਕਰਦਾ ਨਾਵਲ ‘ਪ੍ਰੀਤੀ’, ਉੇਨਾਂ ਦੇ ਪੁੱਤਰ ਰੰਜੀਵਨ ਸਿੰਘ ਦਾ ਭੱਖਦੇ ਸਮਾਜਿਕ ਮਸਲੇ ਉਭਾਰਦਾ ਕਾਵਿ-ਸੰਗ੍ਰਿਹ ‘ਸੁਰਖ਼ ਹਵਾਵਾਂ’ ਅਤੇ ਸ੍ਰੀ ਰੂਪ ਦੇ ਪੋਤਰੇ ਰਿਸ਼ਮਰਾਗ ਸਿੰਘ ਦੇ ਸਭਿਅਕ ਅਤੇ ਸੁੱਥਰੇ ਗੀਤਾਂ ਦੀ ਪੁਸਤਕ ‘ਇਕਤਰਫ਼ਾ’ ਸ਼ਾਮਿਲ ਹਨ।ਜ਼ਿਕਰਯੋਗ ਹੈ ਕਿ ਸ਼੍ਰੀ ਰੂਪ ਦੀਆਂ ਹੁਣ ਤੱਕ ਸਾਹਿਤ ਦੀਆਂ ਵਖ-ਵੱਖ ਵਿਧਾਵਾਂ ਦੀਆਂ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਰੰਜੀਵਨ ਸਿੰਘ ਇਸ ਤੋਂ ਪਹਿਲਾਂ ਸੰਤੋਖ ਸਿੰਘ ਧੀਰ ਦੀਆਂ 1975 ਵਿਚ ਇੰਗਲੈਂਡ ਫੇਰੀ ਦੌਰਾਨ ਆਪਣੇ ਛੋਟੇ ਭਰਾ ਰਿਪੁਦਮਨ ਸਿੰਘ ਰੂਪ ਨੂੰ ਲਿਖਿਆ ਚਿੱਠੀਆਂ ‘ਜਿਵੇਂ ਰਾਮ ਨੂੰ ਲਛਲਣ ਸੀ’ ਦਾ ਸੰਪਾਦਨ ਕਰ ਚੁੱਕਾ ਹੈ।ਅਤੇ ਰਿਸ਼ਮਰਾਗ ਸਿੰਘ ਦੀ ਇਹ ਪਲੇਠੀ ਪੁਸਤਕ ਹੈ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜਸਟਿਸ ਸ੍ਰੀ ਜਸਬੀਰ ਸਿੰਘ ਹੋਣਗੇ।ਇਸ ਮੌਕੇ ਪ੍ਰਧਾਨਗੀ ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਸ੍ਰੀ ਸੁਖਜੀਤ ਕਰਨਗੇ। ਅਤੇ ਸਮਾਗਮ ਦੇ ਸੂਤਰਧਾਰ ਸ਼੍ਰੋਮਣੀ ਕਵੀ ਪ੍ਰੋਫੈਸਰ ਮਨਜੀਤ ਇੰਦਰਾ ਹੋਣਗੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...