ਦੇਸ਼ ਦੀਆਂ ਖਿਡਾਰਨ ਬੇਟੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਬ੍ਰਿਜਭੂਸ਼ਣ ਫਾਂਸੀ ਦਾ ਹੱਕਦਾਰ – ਪਰਮਦੀਪ ਸਿੰਘ ਬੈਦਵਾਣ
ਮੋਹਾਲੀ 7 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਦੇਸ਼ ਦੇ ਪਹਿਲਵਾਨਾਂ ਨੇ ਹਮੇਸ਼ਾ ਹੀ ਦੇਸ਼ ਲਈ ਅਨੇਕਾਂ ਤਗਮੇ ਜਿੱਤੇ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਅੱਜ ਦੇਸ਼ ਦੇ ਪਹਿਲਵਾਨਾਂ ਨੂੰ ਹੀ ਇਨਸਾਫ ਨੀ ਮਿਲ ਰਿਹਾ ਖਾਸ ਕਰ ਦੇਸ਼ ਦੀਆਂ ਬੇਟੀਆਂ ਜਿਨਾਂ ਨੇ ਭਾਰਤ ਦੀ ਝੋਲੀ ਇੱਕ ਨਹੀਂ ਸਗੋਂ ਕਈ ਓਲੰਪਿਕ ਮੈਡਲ ਪਾਏ ਹਨ ਪਰ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਸਿੱਧੇ ਹੀ ਫਾਂਸੀ ਦੇ ਹੱਕਦਾਰ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਕੋਚ ਸਵਰਨ ਸਿੰਘ ਕੌਮੀ ਮੋਰਚੇ ਤੋਂ ਬਲਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ ਉਹਨਾਂ ਬੋਲਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਰਾਜਨੀਤਿਕ ਸਿਸਟਮ ਵਿੱਚ ਕੁਝ ਮਾੜੇ ਕਿਰਦਾਰ ਦੇ ਲੋਕਾਂ ਨੇ ਸਾਡੀਆਂ ਖੇਡ ਸੰਸਥਾਵਾਂ ਨੂੰ ਵੀ ਗੰਧਲਾ ਕਰਕੇ ਰੱਖ ਦਿੱਤਾ ਹੈ.. ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਨਾਮਵਰ ਪਹਿਲਵਾਨ
ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਫੈਡਰੈੱਸ਼ਨ ਦੇ ਪ੍ਰਧਾਨ ਬ੍ਰਜਭੂਸ਼ਣ ਸ਼ਰਨ ਸਿੰਘ ਖਿਲਾਫ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਨੇ.. ਪਰ ਨਾ ਤਾਂ ਇਸ ਗੱਲ ਵੱਲ ਸੱਤਾਧਾਰੀ ਪਾਰਟੀ ਨੇ ਧਿਆਨ ਦੇਣ ਦੀ ਲੋੜ ਸਮਝੀ ਤੇ ਨਾ ਹੀ ਫੈਡਰੇਸ਼ਨ ਦੇ ਪ੍ਰਧਾਨ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ.. ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਕਿ ਸਰਕਾਰ ਨੇ ਕਾਰਵਾਈ ਤਾਂ ਕੀ ਕਰਨੀ ਸੀ ਹਾਲੇ ਤੱਕ ਛੇੜਛਾੜ ਵਰਗੀ ਘਿਨੌਣੀ ਹਰਕਤ ਕਰਨ ਵਾਲੇ ਫੈਡਰੇਸ਼ਨ ਪ੍ਰਧਾਨ ਬ੍ਰਜਮੋਹਨ ਸ਼ਰਨ ਸਿੰਘ ਨੂੰ ਅਹੁਦੇ ਤੋਂ ਵੀ ਨਹੀਂ ਹਟਾਇਆ ਗਿਆ.. ਇਸ ਮੌਕੇ ਉਹਨਾਂ ਬੋਲਦੇ ਹੋਏ ਕਿਹਾ ਕਿ ਇਸ ਮੌਕੇ ਸਾਰਿਆਂ ਨੂੰ ਦੇਸ਼ ਦਾ ਨਾਮ ਉੱਚਾ ਕਰਨ ਵਾਲੇ ਪਹਿਲਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਪ੍ਰਧਾਨ ਬ੍ਰਜਮੋਹਨ ਵਰਗੇ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ.. ਉਹਨਾਂ ਕਿਹਾ ਪੰਜਾਬ ਦੇ ਖਿਡਾਰੀ ਹਰ ਤਰਾਂ ਨਾਲ ਪਹਿਲਵਾਨਾਂ ਦੇ ਹੱਕ ਵਿੱਚ ਖੜਾ ਹੈ ਅਤੇ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਫੈਡਰੇਸ਼ਨ ਪ੍ਰਧਾਨ ਬ੍ਰਜਮੋਹਨ ਨੂੰ ਅਹੁਦੇ ਤੋਂ ਲਾਂਭੇ ਕਰਨਾ ਚਾਹੀਦਾ ਹੈ ਤੇ ਉਸ ਖਿਲਾਫ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ.. ਉਹਨਾਂ ਕਿਹਾ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਗੱਲ ਧਿਆਨ ਰੱਖਣਾ ਚਾਹੀਦਾ ਹੈ ਕਿ ਬ੍ਰਜਮੋਹਨ ਸ਼ਰਨ ਸਿੰਘ ਆਪਣੀ ਰਾਜਨੀਤਿਕ ਪਹੁੰਚ ਕਾਰਨ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ.. ਇਸ ਮੌਕੇ ਕਿਰਪਾਲ ਸਿੰਘ ਸਿਆਉ ਜਿਲਾ ਪ੍ਰਧਾਨ ਰਾਜੇਵਾਲ ਕਿਸਾਨ ਆਗੂ ਲਖਵਿੰਦਰ ਕਰਾਲਾ ਸੁਖਚੈਨ ਸਿੰਘ ਚਿੱਲਾ ਮਲਕੀਤ ਸਿੰਘ ਸਰਜੀਤ ਸਿੰਘ ਸੁਖਜੀਤ ਸਿੰਘ ਮੈਡਮ ਰਾਜ ਬਾਜਵਾ ਗੁਰਜੀਤ ਮਟੌਰ, ਗੁਰਦੀਪ ਸਿੰਘ ਵਿੱਕੀ ਦਰਸ਼ਨ ਸਿੰਘ ਸਿਮਰਨ ਸਿੰਘ ਸੈਕਟਰ 78 ਸਟੇਡੀਅਮ ਪ੍ਰੇਕਟਿਸ ਕਰਦੇ ਬੱਚੇ ਉਨਾ ਦੇ ਮਾਪੇ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਹਾਜਰ ਸਨ..