ਦੇਸ਼ ਲਈ ਮੈਡਲ ਜਿੱਤਣ ਵਾਲੀਆਂ ਮਹਿਲਾ ਪਹਿਲਵਾਨ ਕਿਉਂ ਰੋ ਰਹੀਆਂ ਨੇ
ਰੋਂਦੀਆਂ ਮਹਿਲਾ ਪਹਿਲਵਾਨਾਂ ਨੇ ਕਿਹਾ ਕਿ ਅਸੀਂ ਇਸ ਲਈ ਦੇਸ਼ ਲਈ ਮੈਡਲ ਜਿੱਤੇ ਸੀ !
ਮਹਿਲਾ ਓਲੰਪੀਅਨ ਪਹਿਲਵਾਨਾਂ ਤੇ ਪੁਲਿਸ ਵਿਚਕਾਰ ਝੜਪ
ਚੰਡੀਗੜ੍ਹ 4 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਦੇ ਓਲੰਪੀਅਨ ਮਹਿਲਾ ਭਲਵਾਨਾਂ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ । ਮਹਿਲਾ ਰੈਸਲਰਾਂ ਵੱਲੋਂ ਇਲਜਾਮ ਲਗਾਏ ਗਏ ਹਨ ਕਿ ਬ੍ਰਿਜ ਭੂਸ਼ਨ ਵੱਲੋਂ ਉਨ੍ਹਾਂ ਨਾਲ ਲਗਾਤਾਰ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਲਈ ਉਸ ਨੂੰ ਇਸ ਅਹੁਦੇ ਤੋਂ ਬਰਖਾਸਤ ਕਰਕੇ ਐਫ ਆਈ ਆਰ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਹੁਣ ਇਸ ਦੇ ਸਮਰਥਨ ਦੇ ਵਿਚ ਕਈ ਰਾਜਨੀਤਕ ਹਸਤੀਆਂ ਅਤੇ ਹੋਰ ਪਹਿਲਵਾਨ ਖਿਡਾਰੀ ਤੇ ਹੋਰ ਲੋਕ ਵੀ ਆ ਚੁੱਕੇ ਹਨ । ਕੱਲ ਰਾਤ ਮੀਂਹ ਦੇ ਬਾਵਜੂਦ ਧਰਨਾ ਚੱਲ ਰਿਹਾ ਸੀ ਤਾਂ ਕੁਝ ਲੋਕ ਉਥੇ ਫੋਲਡਿੰਗ ਬੈੱਡ ਲੈ ਕੇ ਪਹੁੰਚੇ ਪੁਲਿਸ ਨੇ ਉਹਨਾਂ ਨੂੰ ਰੋਕਿਆ ਤੇ ਇਸ ਤੋਂ ਬਾਅਦ ਪੁਲਸ ਅਤੇ ਮਹਿਲਾ ਪਹਿਲਵਾਨਾ ਦੀ ਪੁਲਿਸ ਨਾਲ ਝੜਪ ਹੋ ਗਈ ਅਤੇ ਇਸ ਝੜਪ ਦੇ ਵਿੱਚ ਦੋ ਖਿਡਾਰੀਆਂ ਨੂੰ ਸੱਟਾਂ ਵੀ ਵੱਜੀਆਂ ਨੇ ਪੁਲਿਸ ਵੱਲੋਂ ਕਈ ਖਿਡਾਰੀਆਂ ਨੂੰ ਅਤੇ ਕੁਝ ਰਾਜਨੇਤਾਵਾਂ ਨੂੰ ਜਿਨ੍ਹਾਂ ਦੇ ਵਿੱਚ ਦੀਪਇੰਦਰ ਹੁੱਡਾ, ਸੌਰਭ ਭਾਰਦਵਾਜ ਅਤੇ ਸਵਾਤੀ ਮਾਲੀਵਾਲ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਇਸ ਤੋਂ ਬਾਅਦ ਮਹਿਲਾ ਰੈਸਲਰ ਮੀਡੀਆ ਸਾਹਮਣੇ ਆਏ ਜਿਨ੍ਹਾ ਨੇ ਰੋਂਦੇ ਹੋਏ ਕਿਹਾ ਕਿ ਅਸੀਂ ਇਸ ਦਿਨ ਦੇ ਲਈ ਮੈਡਲ ਲੈ ਕੇ ਆਏ ਸੀ ਕਿ ਸਾਨੂੰ ਪੁਲਿਸ ਹੱਥੋਂ ਜ਼ਲੀਲ ਹੋਣਾ ਪਵੇ । ਮਹਿਲਾ ਪਹਿਲਵਾਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ । ਲਗਾਤਾਰ ਸੰਘਰਸ਼ ਦਾ ਨਤੀਜਾ ਹੈ ਪ੍ਰਦਰਸ਼ਨ ਤਿੱਖਾ ਹੁੰਦਾ ਜਾ ਰਿਹਾ ਸੀ ਉਸਦੇ ਸਮਰਥਨ ਦੇ ਵਿਚ ਆਮ ਲੋਕ ਵੀ
ਸ਼ਾਮਲ ਹੋਣ ਲੱਗ ਪਏ ਹਨ ।ਲਗਾਤਾਰ ਸਰਕਾਰ ਉਤੇ ਵੀ ਦਬਾਅ ਵਧਦਾ ਜਾ ਰਿਹਾ ਹਾਲਾਂਕਿ ਕੱਲ੍ਹ ਪੀਟੀ ਊਸ਼ਾ ਦੀ ਧਰਨੇ ਤੇ ਪਹੁੰਚੇ ਸੀ ਦੇ ਪਹਿਲਵਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਹੈ ਤੇ ਉਹ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਚਲੇ ਗਏ ।