ਨਿਹੰਗਾਂ ਵਿਚਾਲੇ ਕੌਮੀ ਇਨਸਾਫ਼ ਮੋਰਚੇ ਚ ਖੂਨੀ ਝੜਪ
ਇਕ ਨਹਿੰਗ ਦਾ ਗੁੱਟ ਵੱਢਿਆ ਪੀਜੀਆਈ ਰੈਫ਼ਰ
ਮੋਹਾਲੀ 10 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਮੁਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਵਿਚ ਨਿਹੰਗ ਸਿੰਘਾਂ ਦੇ 2 ਗੁੱਟਾਂ ਵਿੱਚ ਖੂਨੀ ਝੜਪ ਦੀ ਖਬਰ ਸਾਹਮਣੇ ਆਈ ਹੈ । ਜਿਸ ਵਿਚ ਦੋ ਗਰੁੱਪਾਂ ਦੇ ਵਿਚ ਆਪਸੀ ਲੜਾਈ ਹੋਈ ਜਿਸ ਦੌਰਾਨ ਇਕ ਨਿਹੰਗ ਸਿੰਘ ਦਾ ਗੁੱਟ ਵੱਢਿਆ ਗਿਆ । ਉਸ ਨੂੰ ਤੁਰੰਤ ਹਸਪਤਾਲ ਦੇ ਵਿਚ ਦਾਖ਼ਲ ਕਰਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ । ਮੁਹਾਲੀ ਪੁਲਿਸ ਵੱਲੋਂ ਥਾਣਾ ਫੇਜ਼-8 ਵਿੱਚ ਵੱਖ ਵੱਖ ਧਾਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ । ਜਿਸ ਨਹਿੰਗ ਨੇ ਦੂਸਰੇ ਨਿਹੰਗ ਦਾ ਗੁੱਟ ਵੱਢਿਆ ਸੀ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਉਸ ਦਾ ਨਾਮ ਮੇਲਾ ਸਿੰਘ ਹੈ ਉਧਰ ਜਿਸ ਨਿਹੰਗ ਸਿੰਘ ਦਾ ਗੁੱਟ ਵੱਢਿਆ ਸੀ ਉਸ ਨੇ ਦੱਸਿਆ ਕਿ ਸਾਡੇ ਆਪਸ ਵਿੱਚ ਲੜਾਈ ਹੋਈ ਸੀ ਅਤੇ ਅਸੀਂ ਦੋਵੇਂ ਇਕ ਦੂਸਰੇ ਨੂੰ ਜਾਣਦੇ ਸੀ ਉਸ ਨੇ ਕਿਹਾ ਕਿ ਮੈਨੂੰ ਉਸ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਅਜਿਹਾ ਕਾਰਾ ਕਰੇਗਾ । ਅਜਿਹੀਆਂ ਘਟਨਾਵਾਂ ਦੇ ਨਾਲ ਮੋਰਚੇ ਦੇ ਅਕਸ ਨੂੰ ਢਾਹ ਜ਼ਰੂਰ ਲੱਗਦੀ ਹੈ ਹਾਲਾਂਕੇ ਕੌਮ ਇਨਸਾਫ ਮੋਰਚੇ ਦੇ ਵਿਚ ਮਹੌਲ ਪੂਰੀ ਤਰਾਂ ਦੇ ਨਾਲ ਸ਼ਾਂਤਮਈ ਬਣਿਆ ਹੋਇਆ ਹੈ ।