ਪਲਾਸਟਿਕ ਵਾਤਾਵਰਣ ਤੇ ਸਾਡੀ ਜ਼ਿੰਦਗੀ ਚ ਜ਼ਹਿਰ ਘੋਲ ਰਿਹਾ ਇਸ ਨੂੰ ਤਿਆਗੋ – ਐਡਵੋਕੇਟ ਅਵਤਾਰ ਸਿੰਘ
ਦੋਰਾਹਾ/ ਲੁਧਿਆਣਾ, 30 ਅਪੈ੍ਲ ( ਰੈੱਡ ਨਿਊਜ਼ ਨੈਸ਼ਨਲ ) ਮਨੁੱਖੀ ਅਧਿਕਾਰ ਮੰਚ ਦੀ ਜਿਲ੍ਹਾ ਇਕਾਈ ਜਿਲ੍ਹਾ ਲੁਧਿਆਣਾ ਦੀ ਇਕ ਅਹਿਮ ਮੀਟਿੰਗ ਐਡਵੋਕੇਟ ਅਵਤਾਰ ਸਿੰਘ ਜਿਲ੍ਹਾ ਕੋਆਰਡੀਨੇਟਰ ਅਤੇ ਸੁਖਵਿੰਦਰ ਨੋਨਾਂ ਜਿਲ੍ਹਾ ਐਂਟੀ ਕਰੱਪਸ਼ਨ ਅਤੇ ਆਰ ਟੀ ਆਈ ਚੇਅਰਮੈਨ ਸਾਂਝੀ ਪ੍ਰਧਾਨਗੀ ਹੇਠ ਵਾਰਡ ਨੰ 03 ,ਸ਼ਹੀਦ ਭਗਤ ਸਿੰਘ ਨਗਰ ,ਵਿਸ਼ਵਕਰਮਾ ਰੋਡ, ਦੋਰਾਹਾ ਵਿਖੇ ਕੀਤੀ ਗਈ । ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ,ਗੁਰਕੀਰਤ ਸਿੰਘ ਖੇੜਾ ਕੌਮੀ ਕੋਆਰਡੀਨੇਟਰ ਅਤੇ ਮਨਜੀਤ ਸਿੰਘ ਭੌਰਲਾ ਕੌਮੀ ਮੁੱਖ ਸਕੱਤਰ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ।ਇਸ ਮੌਕੇ ਲਖਵਿੰਦਰ ਕੌਰ ਉੱਪ ਪ੍ਰਧਾਨ ਇਸਤਰੀ ਵਿੰਗ, ਕੁਲਵੰਤ ਕੌਰ ਉੱਪ ਪ੍ਰਧਾਨ ਇਸਤਰੀ ਵਿੰਗ, ਕਿਰਨਜੀਤ ਕੌਰ ਉੱਪ ਪ੍ਰਧਾਨ ਇਸਤਰੀ ਵਿੰਗ, ਸ਼ਰਨਜੀਤ ਸਿੰਘ ਮਿੱਠੂ ਉੱਪ ਪ੍ਰਧਾਨ, ਜਸਵੀਰ ਸਿੰਘ ਚੇਅਰਮੈਨ ਐਂਟੀ ਕ੍ਰਾਈਮ ਸੈੱਲ ਬਲਾਕ ਦੋਰਾਹਾ, ਡਾ. ਮੁਹੰਮਦ ਸਦੀਕ ਚੇਅਰਮੈਨ ਮੈਡੀਕਲ ਸੈੱਲ ਜ਼ਿਲ੍ਹਾ ਮਾਲੇਰਕੋਟਲਾ ਅਤੇ ਪਰਮਜੀਤ ਕੌਰ ਨੂੰ ਜੋਇੰਟ ਸਕੱਤਰ ਇਸਤਰੀ ਵਿੰਗ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਪਿਛਲੇ ਲੰਬੇ ਅਰਸੇ ਤੋਂ ਸਮਾਜ ਸੇਵਾ ਅਤੇ ਵਾਤਾਵਰਣ ਨੂੰ ਬਚਾਉਣ ਦੇ ਹਰ ਸੰਭਵ ਉੱਪਰਾਲੇ ਕਰਦਾ ਆ ਰਿਹਾ ਹੈ। ਪਿਛਲੇ ਸਾਲ ਪ੍ਰਦੂਸ਼ਣ ਨੂੰ ਘਟਾਉਣ ਲਈ ਅਤੇ ਆਕਸੀਜਨ ਵਿੱਚ ਵਾਧਾ ਕਰਨ ਲਈ ਪੂਰੇ ਪੰਜਾਬ ਵਿੱਚ ਲਗਭਗ 60 ਹਜ਼ਾਰ ਫਲਦਾਰ, ਫੁੱਲਦਾਰ , ਛਾਂਦਾਰ ਅਤੇ ਮੈਡੀਕੇਟਡ ਬੂਟੇ ਸੰਸਥਾਂ ਵੱਲੋ ਲਗਾਏ ਗਏ। ਹਰ ਇੱਕ ਇਨਸਾਨ ਨੂੰ ਚਾਹਿਦਾ ਹੈ ਕਿ ਉਹ ਆਪਣਾ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਜਨਮਦਿਨ ਅਤੇ ਵਿਆਹ ਵਰੇਗੰਡ ਵਰਗੇ ਵਿਸ਼ੇਸ਼ ਦਿਨ ਬੂਟੇ ਲਗਾ ਕੇ ਮਨਾਏ ਤਾਂ ਜੋਂ ਵਾਤਾਵਰਣ ਨੂੰ ਪ੍ਰਦੂਸ਼ਨ ਰਹਿਤ ਅਤੇ ਸਾਫ ਸੁਥਰਾ ਬਣਾਇਆ ਜਾ ਸਕੇ। ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ, ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਸਾਰੇ ਪਲਾਸਟਿਕ ਦੇ ਬੈਗ ਅਤੇ ਹੋਰ ਸਮਾਨ ਦੀ ਵਰਤੋਂ ਕਰਦੇ ਹਨ ਜੋ ਕਿ ਸਾਡੇ ਵਾਤਾਵਰਣ ਲਈ ਬਹੁਤ ਘਾਤਿਕ ਸਿੱਧ ਹੁੰਦਾ ਹੈ। ਸਾਨੂੰ ਪਲਾਸਟਿਕ ਦੀ ਵਰਤੋਂ ਘੱਟ ਕਰਕੇ ਕਪੜੇ ਦੇ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਇੱਕ ਸੁਰੱਖਿਅਤ ਅਤੇ ਸਾਫ਼ ਸੁਥਰਾ ਮਹੌਲ ਸਿਰਜ ਸਕੀਏ। ਹੋਰਨਾਂ ਤੋਂ ਇਲਾਵਾ ਰਾਜਿੰਦਰ ਪਾਲ ਟੰਡਨ ਉੱਪ ਚੇਅਰਮੈਨ ਆਰ ਟੀ ਆਈ ਸੈੱਲ, ਵਰਿੰਦਰ ਕੌਰ ਜਰਨਲ ਸਕੱਤਰ, ਐਡਵੋਕੇਟ ਅਵਤਾਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਜਸਵੀਰ ਜੱਸ ਜ਼ਿਲ੍ਹਾ ਪ੍ਰਧਾਨ,ਸੁਖਵਿੰਦਰ ਸਿੰਘ ਜ਼ਿਲ੍ਹਾ ਚੇਅਰਮੈਨ ਐਂਟੀ ਕ੍ਰਾਇਮ ਸੈੱਲ, ਕਿਰਨਜੀਤ ਕੌਰ ਗਰੇਵਾਲ ਪ੍ਰਧਾਨ ਇਸਤਰੀ ਵਿੰਗ,
ਸੁਰਿੰਦਰ ਸਿੰਘ ਜਿਲ੍ਹਾ ਸਲਾਹਕਾਰ, ਗੁਰਨਾਜ਼ ਕੌਰ ਗਰੇਵਾਲ ਮੀਡੀਆ ਸਲਾਹਕਾਰ, ਲਵਦੀਪ ਸਿੰਘ, ਮੱਖਣ ਸਿੰਘ ਅਤੇ ਮੇਸ਼ੀ ਮਾਣਕ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਿਤ ਕੀਤਾ।