ਪੰਜਾਬ ਚ ਤੜਕਸਾਰ ਅਮ੍ਰਿਤਪਾਲ ਸਿੰਘ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ 23 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੱਜ ਪੰਜਾਬ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਿਲ੍ਹਾ ਮੋਗਾ ਦੇ ਪਿੰਡ ਰੋਡੇ ਦੇ ਵਿਚੋਂ ਅੰਮ੍ਰਿਤਪਾਲ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਪੰਜਾਬ ਪੁਲਿਸ ਅਤੇ ਹੋਰ ਕਈ ਏਜੇਂਸੀਆਂ ਦੇ ਵੱਲੋਂ ਲਗਾਤਾਰ ਮਿਲ ਕੇ ਉਸਦੀ ਗ੍ਰਿਫਤਾਰੀ ਦੇ ਲਈ ਉਪਰਾਲੇ ਕੀਤੇ ਜਾ ਰਹੇ ਸੀ ਅੱਜ ਸਾਂਝੇ ਆਪ੍ਰੇਸ਼ਨ ਦੇ ਦੌਰਾਨ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ।18 ਮਾਰਚ ਤੋਂ ਲਗਾਤਾਰ ਅੰਮ੍ਰਿਤਪਾਲ ਸਿੰਘ ਭਗੋੜਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਕਈ ਵਾਰ ਉਸਦੀਆਂ ਸੀਸੀਟੀਵੀ ਫੁਟੇਜ ਵੀਡੀਓ ਅਤੇ ਫੋਟੋਆਂ ਵਾਇਰਲ ਹੁੰਦੀਆਂ ਰਹਿੰਦੀਆਂ ਸੀ । ਉਸ ਨੂੰ ਕਦੇ ਪਟਿਆਲਾ , ਕਦੇ ਕੁਰਕਸ਼ੇਤਰ , ਕਦੇ ਯੂਪੀ ਕਦੇ ਨੇਪਾਲ ਅਤੇ ਕਦੇ ਹੁਸ਼ਿਆਰਪੁਰ ਦੇ ਪਿੰਡਾਂ ਵਿਚ ਵੀ ਲਗਾਤਾਰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾਂਦੀ ਸੀ ਕੱਲ ਉਸ ਉਸਦੀ ਪਤਨੀ ਨੂੰ ਵੀ ਅੰਮ੍ਰਿਤਸਰ ਏਅਰਪੋਰਟ ਉੱਤੇ ਪੁੱਛਗਿੱਛ ਦੇ ਲਈ ਰੋਕਿਆ ਗਿਆ ਸੀ ਅੱਜ ਅਗਲੇ ਦਿਨ ਹੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਖ਼ਬਰ ਆ ਗਈ ਹੈ । ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸਦੇ ਉੱਪਰ ਐਨ ਐਸ ਏ ਨੈਸ਼ਨਲ ਸਕਿਉਰਟੀ ਐਕਟ ਲਗਾਇਆ ਗਿਆ ਹੈ ।ਅਮ੍ਰਿਤਪਾਲ ਸਿੰਘ ਦੇ ਬਹੁਤ ਸਾਰੇ ਸਾਥੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਨੂੰ ਅਸਾਮ ਦੀ ਡਿਬਰੁਗੜ੍ਹ ਜੇਲ੍ਹ ਚ ਭੇਜਿਆ ਜਾ ਚੁੱਕਾ ਹੈ ।