ਪੰਜਾਬ ਚ 8 ਸ਼ਰਧਾਲੂਆਂ ਦੀ ਮੌਤ 10 ਜਖਮੀ , ਟਰੱਕ ਨੇ ਦਰੜੇ
ਗੁਰਦੁਆਰਾ ਖੁਰਾਲਗੜ੍ਹ ਵਿਖੇ ਵਿਸਾਖੀ ਮਨਾਉਣ ਪੈਦਲ ਹੀ ਜਾ ਰਹੇ ਸੀ ਸ਼ਰਧਾਲੂ
ਚੰਡੀਗੜ੍ਹ 13 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਪੰਜਾਬ ਦੇ ਵਿੱਚ ਅੱਜ ਦਿਨ ਚੜ੍ਹਦੇ ਹੀ ਇਕ ਬਹੁਤ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿਚ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 10 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ
ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਦੇ ਕੋਲ ਰਾਤ ਇਕ ਭਿਆਨਕ ਸੜਕ ਹਾਦਸਾ ਹੋਇਆ ਹੈ ਜਿਸਦੇ ਵਿੱਚ ਸਿੱਖ ਸਰਧਾਲੂ ਗੁਰਦੁਆਰਾ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਲਈ ਪੈਦਲ ਜਾ ਰਹੀ ਸੀ ਪਿਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਇਨ੍ਹਾਂ ਸਾਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਦੇ ਵਿਚ ਮੌਕੇ ਤੇ 5 ਸ਼ਰਧਾਲੂਆਂ ਦੀ ਮੌਤ ਹੋ ਗਈ 2 ਸ਼ਰਧਾਲੂਆਂ ਦੀ ਰਸਤੇ ਵਿੱਚ ਮੌਤ ਹੋਈ ਹੈ 1 ਸ਼ਰਧਾਲੂ ਦੀ ਮੌਤ ਹਸਪਤਾਲ ਪਹੁੰਚਣ ਤੋਂ ਬਾਅਦ ਹੋਈ ਜਦ ਕਿ 10 ਦੇ ਕਰੀਬ ਸ਼ਰਧਾਲੂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਚਾ ਵੀ ਦਰਜ ਕਰ ਲਿਆ ਗਿਆ ਹੈ ।