ਪੰਜਾਬ ਨੈਸ਼ਨਲ ਬੈਂਕ ਨੇ 129ਵਾਂ ਸਥਾਪਨਾ ਦਿਵਸ ਮਨਾਇਆ
ਮੋਹਾਲੀ, 12 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਸਰਕਾਰੀ ਬੈਂਕਾਂ ਦਾ ਮੋਹਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ 129ਵੇਂ ਸਥਾਪਨਾ ਦਿਵਸ ਮੌਕੇ ਪੰਜਾਬ ਨੈਸ਼ਨਲ ਬੈਂਕ, ਨਸੀਬ ਕੰਪਲੈਕਸ, ਖਰੜ੍ਹ ਬ੍ਰਾਂਚ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਇਸ ਦੌਰਾਨ ਗ੍ਰਾਹਕਾਂ ਨੂੰ ਬੈਂਕ ਦੀਆਂ ਯੋਜਨਾਵਾਂ ਸੰਬੰਧੀ ਵਿਸਥਾਰ ਨਾਲ ਦੱਸਿਆ ਗਿਆ ਹੈ। ਬੁੱਧਵਾਰ ਨੂੰ ਸਥਾਨਕ ਸਾਖਾ ਪਬ੍ਰੰਧਕ ਪਾਖਰ ਸਿੰਘ ਥਿੰਡ ਨੇ ਬੈਂਕ ਕਰਮਚਾਰੀ ਮਨਜੀਤ ਅਤੇ ਯਸ਼ਮੀਨ ਕੌਰ ਤੋਂ ਕੇਕ ਕਟਵਾ ਕੇ ਬੈਂਕ ‘ਚ 129ਵਾਂ ਸਥਾਪਨਾ ਦਿਵਸ ਮਨਾਇਆ। ਉਨ੍ਹਾਂ ਨੇ ਇਸ ਮੌਕੇ ਤੇ ਮਿਠਾਈ ਵੰਡੀ ਅਤੇ ਹੋਮ ਲੋਨ, ਗੋਲਡ ਲੋਨ ਅਤੇ ਹੋਰ ਬੈਂਕ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਉਨ੍ਹਾਂ ਨਾਲ ਮਨਜੀਤ ਕੌਰ, ਪ੍ਰਦੀਪ ਕੌਰ, ਕੁਸ਼ਲਿਆ ਦੇਵੀ, ਯਸ਼ਮੀਨ ਕੌਰ ਅਤੇ ਦਿਲਬਾਗ ਸਿੰਘ, ਨਰੇਸ਼ ਕੁਮਾਰ, ਨਰਿੰਦਰ ਕੌਰ, ਸਵਰਨ ਕੌਰ ਹੋਰ ਕਰਮਚਾਰੀ ਅਤੇ ਗ੍ਰਾਹਕ ਮੋਜੂਦ ਸਨ।
ਬੈਂਕ ਮੈਨੇਜਰ ਸ੍ਰੀ ਪਾਖਰ ਸਿੰਘ ਥਿੰਡ ਨੇ ਕਿਹਾ ਕਿ 12 ਅਪ੍ਰੈਲ 1895 ਨੂੰ ਦੇਸ਼ ਦੇ ਪਹਿਲੇ ਸਵਦੇਸ਼ੀ ਬੈਂਕ ਦੇ ਰੂਪ ‘ਚ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਲਾਲਾ ਲਾਜਪਤ ਰਾਏ ਨੇ ਰਾਏ ਮੁਜਰਾਜ, ਲਾਲਾ ਹਰ ਕਿ੍ਸ਼ਨ ਲਾਲ, ਦਿਆਲ ਸਿੰਘ ਮਜੀਠਿਆ, ਲਾਲਾ ਲਾਲ ਚੰਦ, ਕਾਲੀ ਪ੍ਰਸੰਨਾ ਰਾਏ, ਇਸੀ ਜਸੇਵਾਲ, ਲਾਲ ਪ੍ਰਭੂਦਿਆਲ, ਲਾਲਾ ਡੋਲਨ ਦਾਸ ਨਾਲ ਮਿਲ ਕੇ ਸ਼ੁਰੂ ਕੀਤਾ ਸੀ। ਲਾਹੋਰ ਦੇ ਅਨਾਰਕਲੀ ਬਜਾਰ ‘ਚ ਪਹਿਲੀ ਸਾਖਾ ਅਤੇ ਪਹਿਲਾ ਅਕਾਊਾਟ ਲਾਲਾ ਲਾਜਪਤ ਰਾਏ ਜੀ ਦਾ ਖੋਲਿਆ ਗਿਆ ਸੀ। ਸ੍ਰੀ ਪਾਖਰ ਸਿੰਘ ਥਿੰਡ ਨੇ ਦੱਸਿਆ ਕਿ 2 ਲੱਖ ਰੁਪਏ ਦੀ ਪੂੰਜੀ ਤੋਂ ਸ਼ੁਰੂ ਹੋਏ ਇਸ ਬੈਂਕ ਨੇ ਅੱਜ ਕਰੋੜਾਂ ਗ੍ਰਾਹਕਾਂ ਦਾ ਪਿਆਰ ਅਤੇ ਵਿਸ਼ਵਾਸ ਹਾਸਲ ਕੀਤਾ ਹੋਇਆ ਹੈ।
*ਪੰਜਾਬ ਨੈਸ਼ਨਲ ਬੈਂਕ ਦੇ ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ, ਵਿਨੋਦ ਕੁਮਾਰ ਕਿਰੋੜੀਵਾਲ ਨੇ 31ਵੀਂ ਵਾਰ ਖੂਨਦਾਨ ਕਰਕੇ ਬਣੇ ਪ੍ਰੇਰਨਾ ਸਰੋਤ*
ਪੰਜਾਬ ਨੈਸ਼ਨਲ ਬੈਂਕ ਦੇ ਸਥਾਪਨਾ ਦਿਵਸ ਮੌਕੇ ਪੰਜਾਬ ਨੈਸ਼ਨਲ ਬੈਂਕ ਮੋਹਾਲੀ ਸਰਕਲ ਹੈੱਡ ਰਿਤੂ ਜੁਨੇਜਾ, ਪੰਜਾਬ ਨੈਸ਼ਨਲ ਬੈਂਕ ਮੋਹਾਲੀ ਸਰਕਲ ਦੇ ਐਚ.ਆਰ.ਡੀ. ਅਨਿਲ ਬਾਲੀ ਅਤੇ ਪੰਜਾਬ ਨੈਸ਼ਨਲ ਬੈਂਕ ਮੋਹਾਲੀ ਸਰਕਲ ਦੇ ਏ.ਜੀ.ਐਮ ਸੰਜੀਵ ਕੁੰਡਲ ਦੇ ਦਿਸ਼ਾ ਨਿਰਦੇਸ਼ ਅਤੇ ਪੀ.ਜੀ.ਆਈ ਬਲੱਡ ਬੈਂਕ ਦੇ ਸਹਿਯੋਗ ਨਾਲ ਸਰਕਲ ਦਫਤਰ ਮੋਹਾਲੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਮੋਹਾਲੀ ਸਰਕਲ ਦੇ ਬੈਂਕ ਅਧਿਕਾਰੀਆਂ ਤੋਂ ਇਲਾਵਾ ਬੈਂਕ ਗਾਹਕ ਵੀ ਖੂਨਦਾਨ ਕੈਂਪ ਦਾ ਹਿੱਸਾ ਬਣੇ। ਇਸ ਖੂਨਦਾਨ ਕੈਂਪ ਵਿੱਚ 75 ਯੂਨਿਟ ਖੂਨ ਇਕੱਤਰ ਕੀਤਾ ਗਿਆ। ਵਿਨੋਦ ਕੁਮਾਰ ਕਿਰੋੜੀਵਾਲ ਨੇ ਪੀਐਨਬੀ ਬੈਂਕ ਦੇ ਸਥਾਪਨਾ ਦਿਵਸ ਮੌਕੇ 31ਵੀਂ ਵਾਰ ਖੂਨਦਾਨ ਕਰਕੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਅਤੇ ਖੂਨਦਾਨ ਕਰਨ ਵਾਲੀਆ ਲਈ ਪ੍ਰੇਰਨਾ ਸਰੋਤ ਬਣੇ।