ਪੰਜਾਬ ਪੁਲਿਸ ਦੇ ASI ਨੇ ਹੋਟਲ ਦੇ ਕਮਰੇ ਚ ਖੁਦ ਨੂੰ ਮਾਰੀ ਗੋਲੀ , ਹੋਈ ਮੌਤ
ਮੋਹਾਲੀ 11 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਪੰਜਾਬ ਪੁਲਿਸ ਦੇ ਇੱਕ ਏ ਐਸ ਆਈ ਨੇ ਕੱਲ੍ਹ ਰਾਤ ਮੁਹਾਲੀ ਦੇ ਇਕ ਹੋਟਲ ਦੇ ਵਿੱਚ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ । ਮੁਹਾਲੀ ਦੇ ਫੇਜ਼-9 ਵਿੱਚ ਸਥਿਤ ਹੋਟਲ ਦੇ ਇੱਕ ਕਮਰੇ ਦੇ ਵਿਚ ਜਦੋਂ ਹੋਟਲ ਸਟਾਫ ਨੂੰ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਹ ਭੱਜ ਕੇ ਹੋਟਲ ਦੇ ਕਮਰੇ ਵਿਚ ਗਏ ਤੇ ਦਰਵਾਜਾ ਖੋਲਿਆ ਅਤੇ ਜਿਸ ਦੌਰਾਨ ਇਕ ਸਖਸ਼ ਖੂਨ ਨਾਲ ਲੱਥਪੱਥ ਹੋਇਆ ਪਿਆ ਸੀ ਇਸ ਨੌਜਵਾਨ ਦੀ ਪਹਿਚਾਣ ਪੰਜਾਬ ਪੁਲਿਸ ਦੇ ਏ ਐੱਸ ਆਈ ਵਜੋਂ ਹੋਈ ਹੈ ਜਿਸ ਦਾ ਨਾਮ ਅਸ਼ਵਨੀ ਕੁਮਾਰ ਹੈ ਅਤੇ ਇਸ ਚੰਡੀਗੜ੍ਹ ਦੇ ਸੈਕਟਰ 26 ਪੁਲਿਸ ਲਾਇਨ ਦਾ ਰਹਿਣ ਵਾਲਾ ਸੀ ਇਸਦੇ ਪਿਤਾ ਜੀ ਵੀ ਚੰਡੀਗੜ੍ਹ ਪੁਲਿਸ ਵਿਚ ਕੰਮ ਕਰਦੇ ਹਨ । ਗੋਲੀ ਲੱਗਣ ਤੋਂ ਬਾਅਦ ਅਸ਼ਵਨੀ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਸੈਕਟਰ 32 ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹਾਲੇ ਇਹ ਸਪਸ਼ਟ ਨਹੀਂ ਹੋ ਪਾਇਆ ਕਿ ਉਸਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਿਉਂ ਕੀਤੀ ਹਾਲਾਂਕਿ ਸੂਤਰਾਂ ਮੁਤਾਬਕ ਉਹ ਕਾਫੀ ਪਰੇਸ਼ਾਨ ਸੀ ਤੇ ਉਸ ਵੱਲੋਂ ਲਗਾਤਾਰ ਫੋਨ ਵੀ ਕੀਤੇ ਜਾ ਰਹੇ ਸੀ ਮੁਹਾਲੀ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਉਸ ਦੇ ਫੋਨ ਦੀ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਇਸਦੇ ਨਾਲ ਹੀ ਅਸ਼ਵਨੀ ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ।