ਫੌਜੀ ਜਵਾਨ ਨੇ ਹੀ ਮੌਤ ਦੇ ਘਾਟ ਉਤਾਰੇ ਸੀ ਆਪਣੇ 4 ਸਾਥੀ ਫ਼ੌਜੀ ਜਵਾਨ
ਇੰਸਾਸ ਰਾਈਫਲ ਤੇ ਕਾਰਤੂਸ ਚੋਰੀ ਕਰ ਕੇ ਪੂਰੀ ਘਟਨਾ ਨੂੰ ਦਿੱਤਾ ਅੰਜਾਮ
ਚੰਡੀਗੜ੍ਹ 17 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਬਠਿੰਡਾ ਦੇ ਮਿਲਟਰੀ ਸਟੇਸ਼ਨ ਤੇ 14 ਅਪ੍ਰੈਲ ਨੂੰ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਚਾਰ ਫ਼ੌਜੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਸਮੇਂ ਪੂਰੇ ਪੰਜਾਬ ਸਮੇਤ ਪੂਰੇ ਭਾਰਤ ਵਿਚ ਇਸ ਗੱਲ ਦੀ ਚਰਚਾ ਛਿੜ ਗਈ ਸੀ ਕਿ ਸ਼ਾਇਦ ਮਿਲਟਰੀ ਕੈਂਪ ਤੇ ਕੋਈ ਅੱਤਵਾਦੀ ਹਮਲਾ ਹੋਇਆ ਹੈ ਜਿਸ ਨੂੰ ਲੈ ਕੇ ਮਿਲਟਰੀ ਤੇ ਪੁਲੀਸ ਵੱਲੋਂ ਸਾਂਝਾ ਅਪਰੇਸ਼ਨ ਕੀਤਾ ਗਿਆ ਅਤੇ ਹਰ ਚੀਜ਼ ਦੀ ਬੜੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ । ਬਠਿੰਡਾ ਪੁਲੀਸ ਵੱਲੋਂ ਮਿਲਟਰੀ ਦੇ ਕਈ ਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ । ਚਸ਼ਮਦੀਦ ਜਵਾਨ ਵੱਲੋਂ ਇਹ ਗੱਲ ਆਖੀ ਗਈ ਸੀ ਕੀ 2 ਵਿਅਕਤੀ ਚਿੱਟੇ ਕੁੜਤੇ ਪਜਾਮੇ ਦੇ ਵਿਚ ਮਿਲਟਰੀ ਕੈਂਪ ਵਿੱਚ ਦਾਖਲ ਹੋਈ ਸੀ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਚਾਰ ਜਵਾਨਾਂ ਨੂੰ ਮਾਰ ਕੇ ਉਹ ਉੱਥੋਂ ਫਰਾਰ ਹੋ ਗਏ ਤਾਂ ਪੁਲੀਸ ਨੇ ਇਸ ਥਿਊਰੀ ਦੇ ਉੱਤੇ ਵੀ ਕੰਮ ਕੀਤਾ ਅਤੇ ਉਸ ਤੋਂ ਬਾਅਦ ਜਦੋਂ ਕੁਝ ਹੱਥ ਪੱਲੇ ਨਹੀਂ ਪਿਆ ਤਾਂ ਉਹਨਾਂ ਨੇ ਮਿਲਟਰੀ ਕੈਂਪ ਦੀਆਂ ਸਾਰੀਆਂ ਸੀਸੀਟੀਵੀ ਫੁਟੇਜ ਨੂੰ ਦੇਖਿਆ ਜਿਸ ਵਿੱਚ ਇਹ ਗੱਲ ਯਕੀਨੀ ਹੋ ਗਈ ਕਿ ਬਾਹਰੋਂ ਕੋਈ ਵਿਅਕਤੀ ਅੰਦਰ ਦਾਖਲ ਨਹੀਂ ਹੋਇਆ ਤੇ ਅੰਦਰੋਂ ਹੀ ਕਿਸੇ ਵਿਅਕਤੀ ਨੇ ਇਹ ਕੰਮ ਕੀਤਾ ਹੋ ਸਕਦਾ । ਚਸ਼ਮਦੀਦ ਗਵਾਹ ਬਣੇ ਦੇਸਾਈ ਮੋਹਨ ਤੋਂ ਸਖ਼ਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕੀਤਾ ਤੇ ਦੱਸਿਆ ਕਿ ਨਿੱਜੀ ਈਰਖਾ ਦੇ ਕਾਰਨ ਉਸ ਨੇ ਇਹ ਚਾਰ ਜਵਾਨਾਂ ਦਾ ਕਤਲ ਕੀਤਾ ਹੈ ਉਸ ਵੱਲੋਂ ਮਿਲਟਰੀ ਕੈਂਪ ਦੇ ਵਿੱਚੋਂ ਹੀ ਇੰਸਾਸ ਰਾਈਫਲ ਚੁਰਾਈ ਗਈ ਅਤੇ ਕਈ ਕਾਰਤੂਸ ਚੁਰਾਏ ਗਏ ਉਸੇ ਨਾਲ ਹੀ ਉਸ ਨੇ ਉਹ ਸਵੇਰੇ ਉਨ੍ਹਾਂ 4 ਫੌਜੀ ਜੁਵਾਨਾਂ ਦਾ ਕਤਲ ਕੀਤਾ । ਬਠਿੰਡਾ ਪੁਲਿਸ ਦੇ ਐਸ ਐਸ ਪੀ ਗੁਰਲੀਨ ਕੌਰ ਵੱਲੋਂ ਇਹ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਬਠਿੰਡਾ ਪੁਲੀਸ ਦੇ ਨਾਲ-ਨਾਲ ਮਿਲਟਰੀ ਦੀ ਇੰਟੈਲੀਜੈਂਸ ਨੇ ਵੀ ਇਹ ਮਾਮਲੇ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ । ਦਿਸਾਈ ਮੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ।