ਬੀਜੇਪੀ ਨੇ ਵੀ ਸਾਬਕਾ ਅਕਾਲੀ ਆਗੂ ਨੂੰ ਉਮੀਦਵਾਰ ਐਲਾਨ ਕੇ ਜਲੰਧਰ ਸੀਟ ਤੇ ਦਾਅ ਖੇਡਿਆ
ਆਪ ਨੇ ਵੀ ਸਾਬਕਾ ਕਾਂਗਰਸੀ ਆਗੂ ਨੂੰ ਜਲੰਧਰ ਜਿਮਨੀ ਚੋਣਾਂ ਚ ਉਮੀਦਵਾਰ ਬਣਾਇਆ
ਚੰਡੀਗੜ੍ਹ 13 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਜਲੰਧਰ ਜ਼ਿਮਨੀ ਚੋਣ ਵਿੱਚ ਦਲ ਬਦਲੂਆਂ ਦੀ ਪੂਰੀ ਤਰ੍ਹਾਂ ਦੇ ਨਾਲ ਪਕੜ ਮਜ਼ਬੂਤ ਦਿਖਾਈ ਦਿੰਦੀ ਹੈ ਪਰ ਜੋ ਵਿਅਕਤੀ ਆਪਣੀ ਸਾਰੀ ਜ਼ਿੰਦਗੀ ਕਿਸੇ ਵੀ ਪਾਰਟੀ ਦੇ ਲਈ ਲਗਾ ਦਿੰਦਾ ਹੈ ਉਨ੍ਹਾਂ ਦੇ ਮਨ ਨੂੰ ਬਹੁਤ ਠੇਸ ਪਹੁੰਚ ਦੀ ਹੈ ਕਿਉਂਕਿ ਜਦੋਂ ਕੋਈ ਵੀ ਵਿਅਕਤੀ ਕੁਝ ਦਿਨ ਪਹਿਲਾਂ ਕਿਸੇ ਪਾਰਟੀ ਵਿਚ ਸ਼ਾਮਲ ਹੁੰਦਾ ਹੈ ਅਤੇ ਫਿਰ ਐਮ ਐਲ ਏ ਜਾਂ ਐਮ ਪੀ ਦੀ ਸੀਟ ਲਈ ਦਾਵੇਦਾਰ ਬਣ ਜਾਂਦਾ ਹੈ । ਪਰ ਹੁਣ ਜਲੰਧਰ ਜ਼ਿਮਨੀ ਚੋਣ ਲਈ ਸਭ ਰਾਜਨੀਤਿਕ ਪਾਰਟੀਆਂ ਪੱਬਾਂ ਭਾਰ ਹੋਈਆਂ ਫਿਰਦੀਆਂ ਹਨ । ਲਗਭਗ ਸਾਰੀਆਂ ਪਾਰਟੀਆਂ ਨੇ ਆਪੋ-ਆਪਣੀ ਜਿੱਤ ਦੇ ਦਾਅਵੇ ਵੀ ਕੀਤੇ ਨੇ ਵੀ ਆਪੋ ਆਪਣੇ ਉਮੀਦਵਾਰ ਦੀ ਇਸ ਜਮੀਨੀ ਚੋਣ ਵਿਚ ਉਤਾਰ ਦਿੱਤੇ ਸਭ ਤੋਂ ਪਹਿਲਾਂ ਕਾਂਗਰਸ ਨੇ ਇਸ ਦੇ ਲਈ ਆਪਣਾ ਉਮੀਦਵਾਰ ਐਲਾਨਿਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਜ਼ਿਮਨੀ ਚੋਣ ਦੇ ਲਈ ਕਾਂਗਰਸ ਤੋਂ ਆਪ ਚ ਸ਼ਾਮਿਲ ਵਿਅਕਤੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਫਿਰ ਅਕਾਲੀ ਦਲ ਅਤੇ ਭਬਸਪਾ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਤੇ ਹੁਣ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਹੁਣ ਤੱਕ ਅਕਾਲੀ ਰਹੇ ਅਤੇ ਤਿੰਨ ਦਿਨ ਪਹਿਲਾਂ ਹੀ ਬੀਜੇਪੀ ਵਿੱਚ ਸ਼ਾਮਲ ਹੋਏ ਵਿਅਕਤੀ ਨੂੰ ਬੀਜੇਪੀ ਵੱਲੋਂ ਆਪਣਾ ਉਮੀਦਵਾਰ ਜਲੰਧਰ ਜ਼ਿਮਨੀ ਚੋਣ ਦੇ ਲਈ ਐਲਾਨ ਕਰ ਦਿੱਤਾ ਗਿਆ ਜਲੰਧਰ ਜਿਮਨੀ ਚੋਣ ਦੇ ਲਈ ਅੱਜ ਤੋਂ ਨਾਮਜ਼ਦਗੀਆਂ ਭਰਨ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ । ਪਰ ਦੇਖੋ ਜਲੰਧਰ ਜ਼ਿਮਨੀ ਚੋਣ ਵਿੱਚ ਲੋਕ ਦਲ ਬਦਲੂਆਂ ਕੋਈ ਸਬਕ ਸਿਖਾਉਂਦੇ ਹਨ ਜਾਂ ਫਿਰ ਦਲ ਬਦਲੂ ਇਸ ਸੀਟ ਤੋਂ ਆਪਣੀ ਜਿੱਤ ਦਰਜ ਕਰਨਗੇ ।