ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵਿਖੇ “ਸ਼ੁੱਧ ਤੇ ਸੁੰਦਰ ਪੰਜਾਬੀ ਕਿਵੇਂ ਲਿਖੀਏ? ਵਿਸ਼ੇ ਤੇ ਵਰਕਸ਼ਾਪ,
ਲੁਧਿਆਣਾ/ਦੋਰਾਹਾ,22 ਮਾਰਚ (ਪੋ੍ਫੈਸਰ ਅਵਤਾਰ ਸਿੰਘ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਅਤੇ ਮਾਨਯੋਗ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਜੀ ਧਾਮੀ ਦੀ ਸੁਯੋਗ ਅਗਵਾਈ ਅਧੀਨ ਕਾਰਜਸ਼ੀਲ, ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਮਿਤੀ 22 ਮਾਰਚ 2023 ਨੂੰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ “ਸ਼ੁੱਧ ਤੇ ਸੁੰਦਰ ਪੰਜਾਬੀ ਕਿਵੇਂ ਲਿਖੀਏ’ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਪ੍ਰੋ. ਰਣਜੀਤ ਸਿੰਘ ਸਰਕਾਰੀ ਕਾਲਜ ਸਿੱਧਸਰ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਵਜੋਂ ਪਹੁੰਚੇ।ਸਮੂਹ ਪੰਜਾਬੀ ਵਿਭਾਗ ਤੇ ਸਟਾਫ ਵਲੋਂ ਪ੍ਰੋ. ਰਣਜੀਤ ਸਿੰਘ ਨੂੰ ਬੁੱਕੇ ਦੇ ਕੇ ਜੀ ਆਇਆ ਕਿਹਾ ਗਿਆ।ਪ੍ਰੋ. ਰਣਜੀਤ ਸਿੰਘ ਨੇ ਮਾਤ ਭਾਸ਼ਾ ਪੰਜਾਬੀ ਨੂੰ ਪਿਆਰ, ਸਤਿਕਾਰ ਤੇ ਉਤਸ਼ਾਹਿਤ ਕਰਦਿਆਂ ਇਸ ਦੀ ਮਹੱਤਤਾ ਤੇ ਵਿਚਾਰ ਚਰਚਾ ਕੀਤੀ। ਵਰਕਸ਼ਾਪ ਵਿੱਚ ਸ਼ੁੱਧ ਤੇ ਸੁੰਦਰ ਪੰਜਾਬੀ ਦੇ ਅੱਖਰਾਂ ਦੀ ਬਣਤਰ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ।
ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਪ੍ਰੋ. ਰਣਜੀਤ ਸਿੰਘ ਦਾ ਧੰਨਵਾਦ ਕਰਦਿਆਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਅਜਿਹੇ ਉਪਰਾਲੇ ਇਸੇ ਤਰ੍ਹਾਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।