ਮੁੱਖ ਮੰਤਰੀ ਦੇ ਪਹਿਲੇ ਵਿਆਹ ਦੀ ਧੀ ਨੂੰ ਫੋਨ ਤੇ ਧਮਕੀਆਂ
ਮੁੱਖ ਮੰਤਰੀ ਦੀ ਸਾਬਕਾ ਪਤਨੀ ਤੇ ਵਕੀਲ ਨੇ ਕੀਤਾ ਖੁਲਾਸਾ
ਐਡਮਿਨਟਨ , ਕੈਨੇਡਾ 30 ਮਾਰਚ ( ਜਤਿੰਦਰ ਸਿੰਘ ਭੰਡਾਲ ) ਅੰਮ੍ਰਿਤਪਾਲ ਸਿੰਘ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਚ ਪੈਦਾ ਹੋਏ ਹਾਲਾਤ ਜਿਸ ਕਾਰਨ ਪੰਜਾਬ ਦੇ ਵਿੱਚ ਤੇ ਸਹਿਮ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦਾ ਅਸਰ ਹੋਣਾ ਹੁਣ ਪੰਜਾਬ ਤੋਂ ਪਬਾਹਰ ਵਿਦੇਸ਼ਾਂ ਤੱਕ ਵੀ ਦਿਖਾਈ ਦੇ ਰਿਹਾ ਹੈ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਹਿਲੇ ਵਿਆਹ ਦੀ ਬੇਟੀ ਸੀਰਤ ਜੋ ਕੇ ਆਪਣੀ ਮਾਤਾ ਇੰਦਰਪ੍ਰੀਤ ਕੌਰ ਗਰੇਵਾਲ ਨਾਲ ਅਮਰੀਕਾ ਰਹਿ ਰਹੀ ਹੈ ਨੂੰ ਕੁਝ ਲੋਕਾਂ ਵੱਲੋਂ ਹੁਣ ਧਮਕੀਆਂ ਤੇ ਗਾਲਾਂ ਕੱਢੀਆਂ ਗਈਆਂ ਨੇ । ਇਸ ਗੱਲ ਦੀ ਪੁਸ਼ਟੀ ਭਗਵੰਤ ਸਿੰਘ ਮਾਨ ਦੀ ਸਾਬਕਾ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਅਤੇ ਪਟਿਆਲਾ ਦੇ ਇਕ ਵਕੀਲ ਹਰਮੀਤ ਬਰਾੜ ਵੱਲੋਂ ਆਪਣੇ ਫੇਸ ਬੁੱਕ ਪੇਜ ਤੇ ਪਾ ਕੇ ਕੀਤੀ ਗਈ ਹੈ । ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਦੇ ਦੋਵੇਂ ਬੱਚੇ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਬਣਨ ਤੇ ਪੰਜਾਬ ਦੇ ਵਿਚ ਆਏ ਸੀ ਕੁਝ ਦਿਨਾਂ ਤੋਂ ਬਾਅਦ ਫਿਰ ਆਪਣੀ ਮਾਤਾ ਕੋਲ ਅਮਰੀਕਾ ਚਲੇ ਗਏ ਸੀ ਇਹ ਗੱਲ ਵੀ ਖੂਬ ਚਰਚਾ ਦੇ ਵਿੱਚ ਹੈ ਕਿ ਇਹ ਧਮਕੀਆਂ ਤੇ ਗਾਲਾ ਕੱਢੀਆਂ ਜਾਂ ਕਢਵਾਈਆਂ ਗਈਆਂ ਹਨ ਉਹ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਜਾਂ ਫਿਰ ਖਾਲਿਸਤਾਨੀ ਸਮਰਥਕ ਹੋ ਸਕਦੇ ਹਨ । ਕਈ ਜਗਾਹ ਉੱਤੇ ਇਸ ਗੱਲ ਨੂੰ ਲੈ ਕੇ ਮਤੇ ਵੀ ਪਾਏ ਗਏ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬੱਚਿਆਂ ਦਾ ਘਿਰਾਓ ਕੀਤਾ ਜਾਵੇ ।