ਮੋਹਾਲੀ ਦੇ ਭਗਵਾਨ ਪਰਸ਼ੂਰਾਮ ਮੰਦਿਰ ਵਿਖ਼ੇ ਵਿਸ਼ਾਲ ਸਮਾਗਮ ਦਾ ਆਯੋਜਨ
ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ, ਭਗਤਾਂ ਨੇ ਭਜਨਾਂ ‘ਤੇ ਨੱਚਿਆ, ਵਿਸ਼ਾਲ ਭੰਡਾਰਾ ਵੀ ਕਰਵਾਇਆ ਗਿਆ
ਮੋਹਾਲੀ, 22 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਮੋਹਾਲੀ ਦੇ ਫੇਜ਼-9 ਇੰਡਸਟਰੀਅਲ ਏਰੀਆ ਸਥਿਤ ਮੋਹਾਲੀ ਰੇਲਵੇ ਸਟੇਸ਼ਨ ਨੇੜੇ ਸਥਿਤ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਿਰ ਅਤੇ ਧਰਮਸ਼ਾਲਾ ਅਤੇ ਸ਼ਨੀਧਾਮ ਮੰਦਿਰ ਵਿੱਚ ਭਗਵਾਨ ਸ਼੍ਰੀ ਪਰਸ਼ੂਰਾਮ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੰਦਰ ‘ਚ ਵਿਸ਼ਾਲ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂਆਂ ਅਤੇ ਟ੍ਰਾਈਸਿਟੀ ਦੇ ਨਾਲ-ਨਾਲ ਮੋਹਾਲੀ ਦੇ ਵੱਖ-ਵੱਖ ਮੰਦਰਾਂ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮਹਿਲਾ ਸੰਕੀਰਤਨ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ|
ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸੰਤ ਸ਼੍ਰੀ ਸੰਪੂਰਨਾਨੰਦ ਬ੍ਰਹਮਚਾਰੀ ਜੀ ਮਹਾਰਾਜ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਜੋਤੀ ਪ੍ਰਚੰਡ ਪ੍ਰਕਾਸ਼ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸ੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਅਤੇ ਮੰਦਿਰ ਪ੍ਰਧਾਨ ਸੇਵਾਮੁਕਤ ਐਸ.ਪੀ ਵੀ.ਕੇ ਵੈਦ, ਸ੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਚੇਅਰਮੈਨ ਰੋਮੇਸ਼ ਦੱਤ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਅਗਵਾਈ ਹੇਠ ਆਏ ਹੋਏ ਪਤਵੰਤਿਆਂ ਨੂੰ ਸ਼ਾਲ ਅਤੇ ਹੋਰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੰਜਾਬ ਕੇਐਫਟੀ ਦੇ ਐਮਡੀ ਅਤੇ ਸਮਾਜ ਸੇਵੀ ਸੁਨੀਲ ਬਾਂਸਲ, ਸਮਾਜ ਸੇਵੀ ਆਭਾ ਬਾਂਸਲ,ਚੰਡੀਗੜ੍ਹ ਦਿਨਭਰ ਦੇ ਐਮ ਡੀ ਸੰਜੀਵ ਮਹਾਜਨ ਅਤੇ ਉਨ੍ਹਾਂ ਦੀ ਪਤਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦੋਂ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਭ ਜੈਨ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਗਊ ਗ੍ਰਾਸ ਸੇਵਾ ਸਮਿਤੀ ਮੁਹਾਲੀ ਦੇ ਅਹੁਦੇਦਾਰ, ਆਮ ਆਦਮੀ ਪਾਰਟੀ ਮੋਹਾਲੀ ਸਰਕਲ ਪ੍ਰਧਾਨ ਡਾ: ਰਵਿੰਦਰ ਕੁਮਾਰ, ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਦੀ ਮਹਿਲਾ ਸੰਕੀਰਤਨ ਮੰਡਲ ਦੀ ਪ੍ਰਧਾਨ ਮੈਡਮ ਹੇਮਾ ਗੈਰੋਲਾ ਸਮੇਤ ਸਮੁੱਚੀ ਟੀਮ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ |ਇਸ ਮੌਕੇ ਜਾਣਕਾਰੀ ਦਿੰਦੇ ਮੰਦਿਰ ਦੇ ਉਪ ਪ੍ਰਧਾਨ ਨਵਲ ਕਿਸ਼ੋਰ ਸ਼ਰਮਾ, ਜਸਵਿੰਦਰ ਸ਼ਰਮਾ, ਸ਼ਿਵ ਸ਼ਰਨ ਸ਼ਰਮਾ, ਰਜਨੀਸ਼ ਗੌਤਮ, ਪ੍ਰਦੀਪ ਸ਼ਰਮਾ, ਪ੍ਰਵੀਨ ਸ਼ਰਮਾ ਅਤੇ ਪੂਰੀ ਟੀਮ ਨੇ ਦਸਿਆ ਕੇ ਸ਼ਹਿਰ ਵਾਸੀਆਂ ਅਤੇ ਸਰਵ ਸਮਾਜ ਡੀ ਭਲਾਈ ਲਈ ਸਵੇਰੇ 09 ਤੋਂ 10 ਵਜੇ ਤਕ ਹਵਨ ਕੀਤਾ ਗਿਆ ਹੈ |
ਸਮਾਜ ਸੇਵੀ ਅਭਾ ਬਾਂਸਲ ਨੇ ਆਪਣੀ ਭੱਜਣ ਗਾਇਕੀ ਨਾਲ ਸਮੇਂ ਨੂੰ ਬਣਕੇ ਰੱਖਿਆ
ਮੋਹਾਲੀ | ਪ੍ਰੋਗਰਾਮ ਦੌਰਾਨ ਗੁਰਦਿਆਲ ਸਿੰਘ ਪਾਜਲਾ ਸੰਕੀਰਤਨ ਮੰਡਲੀ ਸਮੇਤ ਹੋਰ ਭਜਨ ਮੰਡਲੀਆਂ ਤੋਂ ਇਲਾਵਾ ਜਦੋਂ ਸੰਗਤਾਂ ਦੀ ਅਪੀਲ ‘ਤੇ ਸਮਾਜ ਸੇਵੀ ਨੇ ਆਪਣਾ ਭਜਨ ਗਾਇਨ ਸ਼ੁਰੂ ਕੀਤਾ ਤਾਂ ਇਕ ਤੋਂ ਬਾਅਦ ਇਕ ਗੀਤ ਸੁਣਾਉਣ ਦੀਆਂ ਬੇਨਤੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਮੈਡਮ ਆਭਾ ਬਾਂਸਲ ਨੇ ਅਜਿਹਾ ਸਮਾਂ ਬਣਿਆ ਕਿ ਭਗਤ ਕਈ ਦੇਰ ਭੱਜਣਾ ਤੇ ਝੁਮਦੇ ਨਜ਼ਰ ਆਏ | ਪ੍ਰੋਗਰਾਮ ਆਪਣੀ ਨਿਰਧਾਰਤ ਸਮਾਂ ਸੀਮਾ ਤੋਂ ਅੱਗੇ ਨਾਂ ਵਧਾਉਂਦੇ ਭਜਨ ਪ੍ਰੋਗਰਾਮ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ ਅਤੇ ਪਤਵੰਤਿਆਂ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਸ਼ਰਧਾਲੂਆਂ ਲਈ ਅਟੁੱਟ ਪੁਰੀਆਂ-ਛੋਲਿਆਂ, ਖੀਰ ਦੇ ਭੰਡਾਰੇ ਨੂੰ ਸ਼ੁਰੂ ਕੀਤਾ ਗਿਆ |
ਬਾਕਸ :
ਮੰਦਰ ਦੇ ਸੰਸਥਾਪਕ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ
ਮੋਹਾਲੀ। ਜਿਸ ਸਥਾਨ ‘ਤੇ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਅਤੇ ਸ਼ਨੀਧਾਮ ਦਾ ਵਿਸ਼ਾਲ ਮੰਦਰ ਬਣਿਆ ਹੋਇਆ ਹੈ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੰਦਿਰ ਦੇ ਵਿਕਾਸ ਵਿੱਚ ਉਸ ਸਥਾਨ ਨੂੰ ਪ੍ਰਾਪਤ ਕਰਨ ਅਤੇ ਉਸ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ, ਵਿਸ਼ੇਸ਼ ਤੌਰ ‘ਤੇ ਸ੍ਰੀਮਤੀ ਸ਼ਾਰਦਾ ਸ਼ੁਕਲਾ, ਸਵਿਤਾ ਸ਼ਰਮਾ, ਗੋਪਾਲ ਸ਼ਰਮਾ, ਬੀ.ਪੀ. ਪਾਠਕ, ਜੇ.ਪੀ.ਐੱਸ. ਰਿਸ਼ੀ, ਧਰਮਵੀਰ ਸਲਵਾਨ, ਮਨਮੋਹਨ ਦਾਦਾ ਗੈਸਟ ਔਫ ਓਨਰ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਸ਼ਿਵ ਸ਼ਕਤੀ ਸੇਵਾ ਦਲ, ਮਾਂ ਅਨੰਪੁਰਨਾ ਸੇਵਾ ਸਮਿਤੀ ਮੋਹਾਲੀ ਸਮੇਤ ਸਮਾਜ ਸੇਵੀ ਸੰਸਥਾਵਾਂ, ਕਾਰਪੋਰੇਟਰਾਂ ਅਤੇ ਅਹੁਦੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਬਾਕਸ :
ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੇੜੇ ਜਲਦੀ ਹੀ ਬਣਾਇਆ ਜਾਵੇਗਾ ਚੌਕ : ਮੇਅਰ
ਮੋਹਾਲੀ। ਇਸ ਦੌਰਾਨ ਮੰਦਰ ਕਮੇਟੀ ਅਤੇ ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਅਹੁਦੇਦਾਰਾਂ ਨੇ ਮੰਦਰ ਦੇ ਨੇੜੇ ਭਗਵਾਨ ਸ਼੍ਰੀ ਪਰਸ਼ੂਰਾਮ ਚੌਕ ਬਣਾਉਣ ਦੀ ਮੰਗ ਕੀਤੀ ਅਤੇ ਮੇਅਰ ਨੇ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਕਿਹਾ ਕਿ ਜਲਦੀ ਹੀ ਮੰਦਰ ਦੇ ਨੇੜੇ ਭਗਵਾਨ ਸ਼੍ਰੀ ਪਰਸ਼ੂਰਾਮ ਚੌਕ ਵੀ ਬਣਾਇਆ ਜਾਵੇਗਾ। ਤਾਂ ਜੋ ਮੰਦਿਰ ਅਤੇ ਸ਼ਹਿਰ ਦੀ ਸੁੰਦਰਤਾ ਅਤੇ ਸ਼ੋਭਾ ਵਿੱਚ ਹੋਰ ਵਾਧਾ ਹੋ ਸਕੇ।
ਬਾਕਸ :
ਬ੍ਰਾਹਮਣ ਦੀ ਖ਼ਵਾਇਆ ਗਿਆ ਬ੍ਰਹਮ ਭੋਜ,ਮੰਦਿਰ ਜੈਕਾਰਿਆਂ ਨਾਲ ਗੂੰਜ ਉੱਠਿਆ
ਮੋਹਾਲੀ। ਮੰਦਿਰ ਵਿੱਚ ਕਰਵਾਏ ਗਏ ਵਿਸ਼ਾਲ ਪ੍ਰੋਗਰਾਮ ਦੌਰਾਨ ਮੁਹਾਲੀ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਆਚਾਰੀਆ/ਪੁਜਾਰੀਆਂ ਅਤੇ ਬ੍ਰਾਹਮਣਾਂ ਦੇ ਪੈਰ ਧੋ ਕੇ, ਤਿਲਕ ਲਗਾ ਕੇ ਪ੍ਰਸ਼ਾਦ ਛਕਾਇਆ ਗਿਆ। ਇਸ ਦੌਰਾਨ ਮੰਦਿਰ ਪਰਿਸਰ ਭਗਵਾਨ ਪਰਸ਼ੂਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ।ਪ੍ਰੋਗਰਾਮ ਦਾ ਮੰਚ ਸੰਚਾਲਨ ਚੇਅਰਮੈਨ ਰੋਮੇਸ਼ ਦੱਤ ਅਤੇ ਐਮ.ਪੀ ਕੌਸ਼ਿਕ ਨੇ ਸੁਚੱਜੇ ਢੰਗ ਨਾਲ ਕੀਤਾ।
ਫੋਟੋ ਕੈਪਸ਼ਨ: ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਸੰਤ ਸੰਪੂਰਨਾਨੰਦ ਬ੍ਰਹਮਚਾਰੀ ਜੀ ਮਹਾਰਾਜ ਅਤੇ ਹੋਰ ਪਤਵੰਤੇ ਸੱਜਣਾਂ ਦਾ ਸਨਮਾਨ ਕਰਦੇ ਹੋਏ ਮੰਦਿਰ ਕਮੇਟੀ ਦੇ ਅਧਿਕਾਰੀ ਅਤੇ ਸੰਗਤਾਂ ਨੱਚਦੀਆਂ ਅਤੇ ਤਾੜੀਆਂ ਮਾਰਦੀਆਂ ਹੋਈਆਂ।