ਮੰਤਰੀ ਨਿੱਝਰ ਦੇ ਜਾਣ ਨਾਲ ਪੰਜਾਬ ਦੀ ਵਜ਼ਾਰਤ ਚ ਦੋ ਮੰਤਰੀਆਂ ਦੀ ਹੋਵੇਗੀ ਐਂਟਰੀ
ਚੰਡੀਗੜ੍ਹ 31 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕੱਲ ਅਸਤੀਫਾ ਦੇ ਦਿੱਤਾ ਸੀ ਜਾਂ ਲਿਆ ਗਿਆ ਹੈ ਜਿਸਦੇ ਨਾਲ ਮੰਤਰੀ ਮੰਡਲ ਦੇ ਵਿੱਚ ਇੱਕ ਜਗ੍ਹਾ ਖਾਲੀ ਹੋਈ ਸੀ ਲੇਕਿਨ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਜਾਂ ਵਾਧੇ ਦੇ ਨਾਲ ਨਵੇਂ ਮੰਤਰੀਆਂ ਦੀ ਐਂਟਰੀ ਹੋਣ ਜਾ ਰਹੀ ਹੈ ਇਸ ਵਿੱਚ 2 ਮੰਤਰੀ ਪੰਜਾਬ ਦੇ ਮੰਤਰੀ ਮੰਡਲ ਦੇ ਵਿਚ ਸ਼ਾਮਲ ਕੀਤੇ ਜਾ ਸਕਦੇ ਨੇ ਜਿਨਾਂ ਵਿੱਚ ਗੁਰਮੀਤ ਸਿੰਘ ਖੁੱਡੀਆਂ ਜੋ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਵਿਧਾਨਸਭਾ ਚ ਪਹੁੰਚੇ ਸਨ ਅਤੇ ਬਲਕਾਰ ਸਿੰਘ ਸ਼ਾਮਲ ਹੈ ਗੁਰਮੀਤ ਸਿੰਘ ਖੁੱਡੀਆਂ ਮਾਲਵੇ ਤੋਂ ਜਦ ਕਿ ਬਲਕਾਰ ਸਿੰਘ ਦੁਆਬੇ ਦੇ ਵਿੱਚੋਂ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਰਾਜਪਾਲ ਪੰਡਤ ਬਨਵਾਰੀ ਲਾਲ ਪ੍ਰੋਹਤ ਨੂੰ ਇਸ ਬਾਰੇ ਜਾਣਕਾਰੀ ਭੇਜ ਦਿੱਤੀ ਗਈ ਹੈ ਅਤੇ ਮੰਤਰੀ ਮੰਡਲ ਦੇ ਵਿੱਚ ਵਾਧਾ ਕਰਨ ਦੇ ਲਈ ਉਹਨਾ ਤੋਂ ਸਮੇਂ ਦੀ ਮੰਗ ਕੀਤੀ ਗਈ ।