ਲੜਕਿਆਂ ਨੂੰ ਪਿੱਛੇ ਛੱਡ ਲੜਕੀਆਂ ਨੇ ਪੰਜਾਬ ਸਕੂਲ ਦੇ ਨਤੀਜਿਆਂ ਚ 12ਵੀਂ ਕਲਾਸ ਦੀਆਂ ਪਹਿਲੀਆਂ ਤਿੰਨੇ ਪੁਜੀਸ਼ਨਾਂ ਉੱਤੇ ਗੱਡੇ ਝੰਡੇ
ਮੋਹਾਲੀ 24 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਨਤੀਜੇ ਦਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾਕਟਰ ਵਰਿੰਦਰ ਭਾਟੀਆ ਵੱਲੋਂ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਬੋਰਡ ਦੇ ਹੋਰ ਵੀ ਕਈ ਅਧਿਕਾਰੀ ਮੌਜੂਦ ਸਨ । ਇਸ ਬਾਰ ਬਾਰਵੀਂ ਕਲਾਸ ਦੇ ਪੇਪਰਾਂ ਵਿਚ 296709 ਵਿਦਿਆਰਥੀਆਂ ਨੇ ਭਾਗ ਲਿਆ । ਜਿਸ ਵਿੱਚ 274378 ਵਿਦਿਆਰਥੀ ਪਾਸ ਹੋਏ ਹਨ । ਇਸ ਵਾਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਕੂਲ ਪਾਸ ਪ੍ਰਤੀਸ਼ਤ 92.47 ਰਹੀ ਹੈ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪਹਿਲੀਆਂ 3 ਪੁਜੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਨੇ ਪਹਿਲੇ ਸਥਾਨ ਤੇ ਸੁਜਾਨ ਕੌਰ ਜਿਸ ਨੇ 500 ਵਿਚੋਂ 500 ਅੰਕ ਜਾਣਿਕ ਸੌ ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਕਿ ਉਹ ਦਸ਼ਮੇਸ਼ ਕਾਨਵੈਂਟ ਸਕੂਲ ਦੀ ਵਿਦਿਆਰਥਣ ਹੈ । ਦੂਜਾ ਸਥਾਨ ਸ਼ਰੇਆ ਸਿੰਗਲਾ ਨੇ ਹਾਸਲ ਕੀਤਾ ਹੈ ਅਤੇ ਉਸਨੇ 500 ਦੇ ਵਿੱਚੋਂ 498 ਅੰਕ ਪ੍ਰਾਪਤ ਕੀਤੇ ਹਨ ਜੋ ਕੇ ਐਮ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੀ ਵਿਦਿਆਰਥਣ ਹੈ ਤੀਜਾ ਸਥਾਨ ਵੀ ਲੜਕੀ ਨੇ ਹੀ ਪ੍ਰਾਪਤ ਕੀਤਾ ਹੈ ਜਿਸਦਾ ਨਾਂ ਨਵਨੀਤ ਕੌਰ ਹੈ ਜੋ ਕਿ ਬੀਐਮਸੀ ਸਿੰਘ ਸੈਕੰਡਰੀ ਸਕੂਲ ਲੁਧਿਆਣਾ ਦੀ ਵਿਦਿਆਰਥਣ ਨੇ 500 ਵਿਚੋਂ 497 ਅੰਕ ਪ੍ਰਾਪਤ ਕੀਤੇ ਹਨ । ਪਾਸ ਪ੍ਰਤੀਸ਼ਤ ਦੇ ਵਿੱਚੋਂ ਇਸ ਵਾਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਪਾਸ ਪ੍ਰਤੀਸ਼ਤ ਜ਼ਿਆਦਾ ਹੈ । 134816 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ ਤੇ ਵਿੱਚੋਂ 128266 ਪਾਸ ਹੋਈਆਂ ਹਨ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 95.14 ਬਣਦੀ ਹੈ । 161889 ਲੜਕਿਆਂ ਨੇ ਪ੍ਰੀਖਿਆ ਵਿੱਚ ਸ਼ਮੂਲੀਅਤ ਕੀਤੀ ਸੀ ਜਿਸ ਦੇ ਵਿਚੋਂ 146108 ਪਾਸ ਹੋਏ ਹਨ ਜਿਨਾਂ ਦੀ ਪਾਸ ਪ੍ਰਤੀਸ਼ਤ 90.25 ਬਣਦੀ ਹੈ ਹਾਲਾਂਕਿ ਥਰਡ ਜੈਂਡਰ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ । ਬੋਰਡ ਦੇ ਵਾਇਸ ਚੇਅਰਮੈਨ ਡਾਕਟਰ ਰਵਿੰਦਰ ਭਾਟੀਆ ਵੱਲੋਂ ਪੁਜੀਸ਼ਨ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ।