ਵਿਧਾਇਕ ਗੋਲਡੀ ਕੰਬੋਜ ਨੇ ਆਪਣੇ ਪਿਤਾ ਸੁਰਿੰਦਰ ਕੰਬੋਜ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਨੂੰ ਕਿਉਂ ਦੱਸਿਆ ਜਾਇਜ਼
10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ
ਚੰਡੀਗੜ੍ਹ 21 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਜਲਾਲਾਬਾਦ ਤੋ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਅੱਜ ਵਿਜੀਲੈਂਸ ਵੱਲੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਗੋਲਡੀ ਕੰਬੋਜ ਵੱਲੋਂ ਆਪਣੇ ਪਿਤਾ ਦਾ ਬਚਾਓ ਕਰਨ ਤੋਂ ਦੇ ਉਲ਼ਟ ਸਗੋਂ ਵਿਜੀਲੈਂਸ ਦੀ ਕਾਰਵਾਈ ਨੂੰ ਵੀ ਜਾਇਜ਼ ਦੱਸਿਆ ਗਿਆ ਅਤੇ ਪਿਤਾ ਦੀ ਗ੍ਰਿਫਤਾਰੀ ਨੂੰ ਸਹੀ ਦਸਿਆ ਹੈ ।
ਜਲਾਲਾਬਾਦ ਦੇ ਹੀ ਇਕ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਕਿ ਰਾਣੋ ਬਾਈ ਤੇ ਸੁਨੀਲ ਰਾਏ ਤੇ ਉਸਦੀ ਪਤਨੀ ਦੇ ਵੱਲੋਂ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਉਹਨਾਂ ਦੇ ਉਪਰ ਝੂਠਾ ਬਲਾਤਕਾਰ ਦਾ ਮੁਕੱਦਮਾ ਦਰਜ ਕਰਨ ਦੇ ਲਈ ਦਬਾਅ ਪਾਇਆ ਜਾ ਰਿਹਾ ਜਿਸ ਵਿਚ ਸਮਝੌਤਾ ਕਰਵਾਉਣ ਦੇ ਲਈ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ਼ ਵੱਲੋਂ ਦਸ ਲੱਖ ਦੀ ਡਿਮਾਂਡ ਕੀਤੀ ਗਈ ਹੈ । ਜਿਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਗਈ ਤੇ ਵਿਜੀਲੈਂਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ਼ ਨੂੰ ਗ੍ਰਿਫਤਾਰ ਕਰ ਲਿਆ ਹੈ ਸੁਨੀਲ ਰਾਏ , ਰਾਣੋ ਬਾਈ ਤੇ ਸੁਨੀਲ ਰਾਏ ਦੀ ਪਤਨੀ ਦੇ ਸਣੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਗੋਲਡੀ ਕੰਬੋਜ ਵੱਲੋਂ ਆਪਣੇ ਪਿਤਾ ਦਾ ਬਚਾਓ ਨਾ ਕਰਦੇ ਹੋਏ ਤੇ ਆਪਣੇ ਪਿਤਾ ਉਤੇ ਉਲਟਾ ਵਿਜੀਲੈਂਸ ਅਤੇ ਪੁਲਿਸ ਵੱਲੋਂ ਕੀਤੀ ਇਸ ਕਾਰਵਾਈ ਨੂੰ ਸਹੀ ਦੱਸਿਆ ਗਿਆ ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਕੁਰੱਪਸ਼ਨ ਕਰਦਾ ਹੈ ਭਾਵੇਂ ਕੋਈ ਵੀ ਹੋਵੇ ਉਸ ਦੇ ਖਿਲਾਫ ਬਣਦੀ ਕਾਰਵਾਈ ਦੀ ਉਹ ਹਮੇਸ਼ਾਂ ਤਾਰੀਫ ਕਰਦੇ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਨਾਲ ਉਨ੍ਹਾਂ ਦੀ ਬੋਲ-ਬਾਣੀ ਨਹੀਂ ਹੈ ਪਿਛਲੇ ਕਾਫੀ ਸਮੇਂ ਤੋਂ ਉਹ ਆਪਣੇ ਬੱਚਿਆਂ ਦੇ ਨਾਲ ਆਪਣੇ ਪਿਤਾ ਤੋਂ ਅਲੱਗ ਰਹਿੰਦੇ ਹਨ ।