ਸਰਕਾਰ ਵਲੋਂ ਨੋਟ ਬੰਦ ਤੇ ਬਦਲਣ ਨੂੰ ਲੈ ਕੇ ਆਮ ਜਨਤਾ ਸ਼ਸ਼ੋਪੰਜ ਚ ! ਗਰਮੀ ਚ ਬੈਂਕਾਂ ਦੇ ਬਾਹਰ ਫੇਰ ਲੱਗੇਗਾ ਮੇਲਾ
ਆਰਬੀਆਈ ਦਾ ਵੱਡਾ ਫ਼ੈਸਲਾ 2000 ਦੇ ਨੋਟ 30 ਸਤੰਬਰ ਨੂੰ ਹੋਣਗੇ ਬੰਦ
ਚੰਡੀਗੜ੍ਹ 20 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਕਿਸੇ ਵੀ ਦੇਸ਼ ਦੇ ਵਿਚ ਉਸ ਦੀ ਜੀਡੀਪੀ , ਫਿਕਸ ਡਿਪਾਜ਼ਿਟ ਅਤੇ ਐਸਿਟਸ ਤੋਂ ਹੀ ਉਸਦੀ ਕਰੰਸੀ ਨਿਰਧਾਰਤ ਕੀਤੀ ਜਾਂਦੀ ਹੈ ਜਿਸ ਦੇਸ਼ ਦੀ ਜਿੰਨੀ ਦੀ ਛੋਟੀ ਕਰੰਸੀ ਹੁੰਦੀ ਹੈ ਉੰਨੀ ਹੀ ਉਸ ਦੀ ਵੈਲੀਉ ਬਣਦੀ ਹੈ ਭਾਰਤ ਵਿੱਚ ਵੀ ਕਿਸੇ ਸਮੇਂ ਇਕ ਪੈਸਾ ਚਲਦਾ ਸੀ ਤਾਂ ਉਸ ਸਮੇਂ ਭਾਰਤ ਦੀ ਕਰੰਸੀ ਰੁਪਏ ਦੀ ਵੀ ਬਹੁਤ ਵੈਲਿਊ ਹੁੰਦੀ ਸੀ ਪਰ 2 ਹਜਾਰ ਦੇ ਨੋਟ ਵੀ ਸ਼ੁਰੂ ਕੀਤੇ ਗਏ ਇਸ ਦੇ ਬਾਵਜੂਦ ਲਗਾਤਾਰ ਭਾਰਤ ਦੇ ਰੁਪਈਏ ਦੀ ਵੈਲੀਉ ਘਟਦੀ ਜਾ ਰਹੀ ਹੈ ਹੁਣ ਆਰ ਬੀ ਆਈ ਦੇ ਵੱਲੋਂ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ 2 ਹਜਾਰ ਦੇ ਸਾਰੇ ਨੋਟ ਵਾਪਿਸ ਲਏ ਜਾਣਗੇ । 2014 ਦੇ ਵਿੱਚ ਵੀ ਅਜਿਹਾ ਫੈਸਲਾ ਲਿਆ ਗਿਆ ਸੀ ਜਿਸ ਦਾ ਪੂਰੇ ਦੇਸ਼ ਚ ਕਾਫੀ ਵਿਰੋਧ ਹੋਇਆ ਸੀ ਪਰ ਹੁਣ 2019 ਤੋਂ 2000 ਦੇ ਨੋਟ ਛਾਪਣੇ ਬੰਦ ਹੋਏ ਸੀਭਾਰਤੀ ਮਾਰਕਿਟ ਵਿਚ 3.63 ਲੱਖ ਕਰੋੜ ਦੇ 2000 ਦੇ ਨੋਟ ਹਨ ਜਿਨਾਂ ਨੂੰ 30 ਸਤੰਬਰ ਤੱਕ ਬਦਲਿਆ ਜਾ ਸਕਦਾ ਹੋ 2 ਹਜਾਰ ਦੇ ਨੋਟ 23 ਮਈ 2003 ਤੋਂ ਬਦਲੇ ਜਾ ਸਕਦੇ ਹਨ । ਲੋਕ ਇਕ ਵਾਰ ਚ 20 ਹਜਾਰ ਦੇ ਨੋਟ ਹੀ ਬਦਲ ਸਕਣਗੇ ਆਰ ਬੀ ਆਈ ਵਲੋਂ 6 . 87 ਲੱਖ ਕਰੋੜ ਦੇ ਨੋਟ ਛਾਪੇ ਗਏ ਸੀ । ਹੁਣ ਵੀ ਅਰਬੀ ਤੇ ਸਰਕਾਰ ਦੀ ਇਸ ਗੱਲ ਦਾ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ ਲੋਕ ਫਿਰ ਸ਼ਸ਼ੋਪੰਜ ਦੇ ਵਿਚ ਨੇ ਕਿ ਹੁਣ ਇੱਕ ਹਜ਼ਾਰ ਦਾ ਜਾਂ ਫਿਰ ਕੋਈ ਹੋਰ ਨਵਾਂ ਨੋਟ ਆਏਗਾ ।