ਸੁੱਖੀ ਬਰਾੜ ਦੀ ਜੀਵਨੀ ਤੇ ਲਿਖੀ ਕਿਤਾਬ ਵਿਰਾਸਤ- ਏ -ਪੰਜਾਬ 20 ਅਪ੍ਰੈਲ ਕੱਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਰਲੀਜ਼ ਕਰਨਗੇ
20 ਅਪ੍ਰੈਲ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਫਿਲਮੀ ਹੀਰੋਇਨ ਪ੍ਰੀਤੀ ਸਪਰੂ ;ਪਦਮ ਸ਼੍ਰੀ ਹੰਸ ਰਾਜ ਹੰਸ ;ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ;ਪਦਮ ਵਿਭੂਸ਼ਨ ਸੁਖਦੇਵ ਸਿੰਘ ਢੀਂਡਸਾ ਜੀ ;ਪੰਮੀ ਬਾਈ ਦੀਪਕ ਮਨਮੋਹਨ ਤੇ ਹੋਰ ਨਾਮੀ ਸ਼ਖ਼ਸੀਅਤਾਂ ਹਾਜ਼ਰ ਰਹਿਣਗੀਆਂ
ਚੰਡੀਗੜ੍ਹ 19 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਜੀ ਪੁਰੋਹਿਤ ਵਿਸ਼ਵ ਪ੍ਰਸਿੱਧ ਲੋਕ ਗਾਇਕਾ ਤੇ ਵਿਰਾਸਤੀ ਸ਼ਖ਼ਸੀਅਤ ਡਾਕਟਰ ਸੁਖਮਿੰਦਰ ਕੌਰ ਬਰਾੜ ਉਰਫ ਸੁੱਖੀ ਬਰਾੜ ਦੀ ਜੀਵਨ ਤੇ ਕਿਤਾਬ ਵਿਰਾਸਤ -ਏ- ਪੰਜਾਬ 20 ਅਪ੍ਰੈਲ ਨੂੰ ਸ਼ਾਮ 5 ਵਜੇ ਰਲੀਜ਼ ਕਰਨਗੇ! ਪ੍ਰੋਗਰਾਮ ਰਾਜ ਭਵਨ ਚੰਡੀਗੜ੍ਹ ਵਿਖੇ ਹੋਵੇਗਾ!ਇਸ ਵਿੱਚ ਸੁਪ੍ਰਸਿੱਧ ਹੀਰੋਇਨ ਪ੍ਰੀਤੀ ਸਪਰੂ ਜੀ;ਪਦਮ ਵਿਭੂਸ਼ਨ ਸੁਖਦੇਵ ਸਿੰਘ ਢੀਂਡਸਾ ਜੀ ਪਦਮ ਸ਼੍ਰੀ ਹੰਸ ਰਾਜ ਹੰਸ ਵਿਰਸੇ ਦਾ ਵਾਰਿਸ ਪੰਮੀ ਬਾਈ ਲੋਕ ਗਾਇਕ ਰਾਸ਼ਟਰੀ ਘੱਟ ਗਿਣਤੀਆਂ ਦੇ ਚੇਅਰਮੈਨ ਇਕਬਾਲ ਸਿੰਘ ਜੀ ਲਾਲਪੁਰਾ;ਗਲੋਬਲ ਅੰਬੈਸਡਰ ਪੰਜਾਬੀ ਸਾਹਿਤ ਡਾਕਟਰ ਦੀਪਕ ਮਨਮੋਹਨ ; ਮਹੰਤ ਹਰਪਾਲ ਦਾਸ ਜੀ ਚੇਅਰਮੈਨ ਵਿਸ਼ਵ ਪੰਜਾਬੀ ਵਿਰਾਸਤ ਕੇਂਦਰ ਚੰਡੀਗੜ੍ਹ;ਪ੍ਰਭਜੋਤ;ਥੀਏਟਰ ਦੀ ਮਹਾਨ ਹਸਤੀ ਸੁਦੇਸ਼ ਸ਼ਰਮਾ ;ਨਵੀਨ ਆਂਸੂਮਨ ਦੀਪਕ ਮਖੀਜਾ ; ਹਰਵਿੰਦਰ ਸਿੰਘ ਆਦਿ ਕਈ ਨਾਮੀ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ! ਬਹੁਪੱਖੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਸੁੱਖੀ ਬਰਾੜ ਸੰਸਕਾਰ ਭਾਰਤੀ ਪੰਜਾਬ ਦੀ ਇਸ ਵੇਲੇ ਪ੍ਰਧਾਨ ਵੀ ਹੈ !ਇਸ ਤੋਂ ਇਲਾਵਾ ਦੇਵ ਸਮਾਜ ਲੜਕੀਆਂ ਦੇ ਕਾਲਿਜ ਵਿਸ਼ਵ ਪੰਜਾਬੀ ਵਿਰਾਸਤ ਕੇਂਦਰ ਵੀ ਚਲਾ ਰਹੇ ਹਨ ! ਪੰਜਾਬੀ ਵਿਰਸੇ ਨੂੰ ਬਾਪ ਤੇ ਪੰਜਾਬੀ ਮਾਂ ਬੋਲੀ ਨੂੰ ਮਾਂ ਸਮਝਣ ਵਾਲੀ ਸੁੱਖੀ ਬਰਾੜ ਨੇ ਸਾਰੀ ਉਮਰ ਪੰਜਾਬ ਪੰਜਾਬੀਅਤ ਨੂੰ ਸਮਰਪਿਤ ਕੀਤੀ ਹੈ !ਪਿਆਰ ਨਾਲ ਪੰਜਾਬੀ ਉਸਨੂੰ ਵਿਰਾਸਤ ਕੌਰ ਵੀ ਕਹਿੰਦੇ ਹਨ! ਤੁਹਾਡੀਆਂ ਸਭ ਦੀਆਂ ਸ਼ੁਭ ਇਛਾਵਾਂ ਦੁਆਵਾਂ ਤੇ ਅਸ਼ੀਰਵਾਦਾਂ ਦੀ ਸਖ਼ਤ ਜ਼ਰੂਰਤ ਹੈ !