ਸੜਕ ਉਤੇ ਆਏ ਤੇਂਦੂਏ ਦੀ ਕਾਰ ਨਾਲ ਟਕਰਾਉਣ ਨਾਲ ਹੋਈ ਮੌਤ
ਮੋਹਾਲੀ 8 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਅੱਧੀ ਰਾਤ ਦੇ ਕਰੀਬ ਚੰਡੀਗੜ੍ਹ ਅੰਬਾਲਾ ਹਾਈਵੇ ਉੱਤੇ ਸੁਖਮਨੀ ਕਾਲਜ ਨੇੜੇ ਡੇਰਾ ਬੱਸੀ ਜ਼ਿਲਾ ਮੋਹਾਲੀ ਇੱਕ ਤੇਂਦੂਆ ਸੜਕ ਦੇ ਵਿਚਕਾਰ ਆਇਆ ਸੀ ਦੂਸਰੇ ਪਾਸੇ ਤੋਂ ਤੇਜ਼ ਰਫ਼ਤਾਰੀ ਦੇ ਨਾਲ ਅੰਬਾਲੇ ਤੋ ਚੰਡੀਗੜ੍ਹ ਵੱਲ ਆ ਰਹੀ ਇੱਕ ਕਾਰ ਦੇ ਨਾਲ ਟਕਰਾ ਗਿਆ ਟੱਕਰ ਏਨੀ ਜ਼ਬਰਦਸਤ ਸੀ ਕਿ ਦੀ ਮੌਕੇ ਤੇ ਹੀ ਤੇਂਦੂਏ ਦੀ ਮੌਤ ਹੋ ਗਈ ਇਸ ਤੋਂ ਤੁਰੰਤ ਬਾਅਦ ਉਥੇ ਪੁਲਿਸ ਵੀ ਪਹੁੰਚ ਗਈ ਜਿਸ ਦੀ ਸੂਚਨਾ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਤੇ ਅਧਿਕਾਰੀਆਂ ਦੇ ਮੁਤਾਬਕ ਇਹ ਤੇਂਦੂਆ ਜੰਗਲ ਵਿਚੋਂ ਕਿਸੇ ਤਰ੍ਹਾਂ ਦੇ ਨਾਲ ਸੜਕ ਉਪਰ ਆ ਗਿਆ ਸੀ ਜਿਸ ਕਾਰਨ ਕਾਰ ਦੇ ਨਾਲ ਹੋਈ ਭਿਆਨਕ ਟੱਕਰ ਦੇ ਵਿੱਚ ਇਸਦੀ ਤੁਰੰਤ ਮੌਤ ਹੋ ਗਈ । ਹੁਣ ਇਸੇ ਕਾਰਨ ਇਸ ਇਲਾਕੇ ਦੇ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਚ ਸਹਿਮ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਤਰ੍ਹਾਂ ਦੇ ਨਾਲ ਇਕ ਤੇਂਦੂਆ ਸ਼ਰੇਆਮ ਸੜਕ ਤੇ ਘੁੰਮ ਰਿਹਾ ਸੀ ਜੋ ਕਿਸੇ ਪਿੰਡ ਅਤੇ ਸ਼ਹਿਰ ਦੇ ਵਿੱਚ ਵੀ ਜਾ ਕੇ ਹਮਲਾ ਕਰਕੇ ਕਿਸੇ ਦਾ ਨੁਕਸਾਨ ਕਰ ਸਕਦਾ ਸੀ ।