ਪੁਕਾਰ ਹੈਲਪਿੰਗ ਹੈਂਡ ਚੈਰੀਟੇਬਲ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ
ਮੰਤਰੀ ਗਗਨ ਅਲਮੋਲ ਦੇ ਭਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਮੋਹਾਲੀ 13 ਜੂਨ ( ਹਰਪ੍ਰੀਤ ਸਿੰਘ ਜੱਸੋਵਾਲ )
ਦੁਨੀਆਂ ਵਿੱਚ ਖੂਨ ਦਾਨ ਨੂੰ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਜਾਂਦੀ ਹੈ ਅਤੇ ਇਸੇ ਦੇ ਲਈ ਪੁਕਾਰ ਹੈਲਪਿੰਗ ਹੈਂਡ ਚੈਰੀਟੇਬਲ ਸੁਸਾਇਟੀ ਵੱਲੋਂ ਵਾਰਡ ਨੰਬਰ 16 ਦੇ ਗੁਰਦੁਆਰਾ ਸ਼੍ਰੀ ਹਰ ਰਾਇ ਸਾਹਿਬ ਮੁੰਡੀ ਖਰੜ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 30 ਦੇ ਕਰੀਬ ਯੂਨਿਟ ਖੂਨ ਇਕੱਠਾ ਕੀਤਾ ਗਿਆ ਅਤੇ ਲੋਕਾਂ ਨੇ ਵੀ ਉਤਸ਼ਾਹ ਦੇ ਨਾਲ ਖੂਨ ਦਾਨ ਕੀਤਾ ।
ਇਸ ਖ਼ੂਨਦਾਨ ਕੈਂਪ ਦੇ ਵਿੱਚ ਖੂਨ ਇਕੱਠਾ ਕਰਨ ਦੇ ਲਈ ਜਲੰਧਰ ਤੋਂ ਵਿਸ਼ੇਸ਼ ਟੀਮ ਡਾਕਟਰ ਜਸਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਪਹੁੰਚੀ ਹੋਈ ਸੀ ਜਿਨ੍ਹਾਂ ਵੱਲੋਂ ਖੂਨ ਇਕੱਠਾ ਕਰਨ ਤੋਂ ਬਾਅਦ ਬਲੱਡ ਬੈਂਕ ਦੇ ਵਿਚ ਜਮਾਂ ਕਰਵਾ ਦਿੱਤਾ ਗਿਆ ਇਸ ਖੂਨ ਦਾਨ ਕੈਂਪ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਦੇ ਭਰਾ ਨਵਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਪੁਕਾਰ ਹੈਲਪਿੰਗ ਹੈਂਡ ਸੋਸਾਇਟੀ ਦੇ ਸੰਸਥਾਪਕ ਅਵਤਾਰ ਸਿੰਘ ਵਾਲੀਆ ਸੂਬਾ ਪ੍ਰਧਾਨ ਦੀਪਕ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਕੌਰ ਵਲੋਂ ਖੂਨ ਦਾਨ ਕੈਂਪ ਵਿੱਚ ਖੂਨਦਾਨ ਕਰਨ ਦੇ ਲਈ ਆਏ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਉਨ੍ਹਾਂ ਨੂੰ ਕੇਲੇ ਪੰਜੀਰੀ ਦੁੱਧ ਅਤੇ ਹੋਰ ਸਮੱਗਰੀ ਖਾਣ ਲਈ ਦਿੱਤੀ ਗਈ ਅਤੇ ਸਰਟੀਫਿਕੇਟ ਵੀ ਦਿੱਤੇ ਗਏ । ਜ਼ਿਲ੍ਹਾ ਪ੍ਰਧਾਨ ਗੁਰਿੰਦਰ ਕੌਰ ਅਤੇ ਸੰਸਥਾਪਕ ਅਵਤਾਰ ਸਿੰਘ ਵਾਲੀਆ ਨੇ ਕਿਹਾ ਕਿ ਅਜਿਹੇ ਖੂਨਦਾਨ ਕੈਂਪ ਹੋਰ ਵੀ ਲਗਾਏ ਜਾਣਗੇ ਤਾਂ ਜੋ ਲੋੜਵੰਦ ਵਿਅਕਤੀਆਂ ਨੂੰ ਖੂਨ ਦੀ ਲੋੜ ਹੈ ਉਨ੍ਹਾਂ ਨੂੰ ਖੂਨ ਮੁਹਈਆ ਕਰਵਾਇਆ ਜਾ ਸਕੇ ਅਤੇ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਣ ਇਸ ਮੌਕੇ ਮਨਿੰਦਰ ਪਾਲ ਸਿੰਘ ,ਅਵਤਾਰ ਸਿੰਘ ਹਾਜੀਪੁਰ, ਸ਼ਿਵ ਕੁਮਾਰ ਸੂਦ ,ਜਸਮੇਲ ਸਿੰਘ , ਸੰਜੀਵ ਕੁਮਾਰ, ਹੈਪੀ ਸਿੰਘ ਆਦਿ ਸ਼ਾਮਲ ਸਨ ਗੁਰਦੁਆਰਾ ਸ੍ਰੀ ਹਰ ਰਾਇ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਕੈਂਪ ਲਗਾਉਣ ਦੇ ਵਿੱਚ ਬਹੁਤ ਸਹਿਯੋਗ ਦਿੱਤਾ ।