ਚੰਡੀਗੜ੍ਹ,11 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਸੀਆਈਏ ਸਟਾਫ (CIA Staff) ਤੇ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਜੁਆਇੰਟ ਆਪ੍ਰੇਸ਼ਨ ਕਰਦੇ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria) ਦੇ ਮਾਡਿਊਲ ਦੇ ਤਿੰਨ ਸਾਥੀਆਂ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਕੋਸੀਕਲਾਂ ਤੋਂ ਗ੍ਰਿਫਤਾਰ ਕੀਤਾ ਹੈ,ਮੁਲਜ਼ਮਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕਾਰ ਖੋਹਣ,ਗੋਲੀਆਂ ਚਲਾਉਣ ਤੇ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ,ਆਪਣੀ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਅਦ ਇਹ ਲੋਕ ਯੂਪੀ ਦੇ ਕੋਸੀਕਲਾਂ ਵਿਚ ਲੁਕੇ ਹੋਏ ਸਨ,ਮੁਲਜ਼ਮ ਇੰਨੇ ਚਾਲਾਕ ਸਨ ਕਿ ਇਹ ਆਪਣੇ ਕਾਰ ਵਿਚ ਜੈਮਰ ਦਾ ਇਸਤੇਮਾਲ ਕਰਦੇ ਸਨ ਤਾਂ ਕਿ ਉਨ੍ਹਾਂ ਦੀ ਜੀਪੀਐੱਸ (GPS) ਦੀ ਲੋਕੇਸ਼ਨ ਕੋਈ ਵੀ ਟ੍ਰੇਸ ਨਾ ਕਰ ਸਕੇ।
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਤੋਂ ਜੈਮਰ,ਅਡੈਪਟਰ,ਇਕ 9ਐੱਮਐੱਮ ਪਿਸਤੌਲ,ਇਕ 30 ਬੋਰ ਪਿਸਤੌਲ,ਇਕ ਮੋਟਰ ਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ,ਮੁਲਜ਼ਮਾਂ ਦੀ ਪਛਾਣ ਪਰਮਲੀਪ ਸਿੰਘ ਉਰਫ ਪੰਮਾ ਉਰਫ ਸੁਖਚੈਨ ਸਿੰਘ ਵਾਸੀ ਪਿੰਡ ਕਾਜੀਕੋਟ ਜ਼ਿਲ੍ਹਾ ਤਰਨਤਾਰਨ (District Tarn Taran) ਅਭਿਸ਼ੇਕ ਮਹਾਜਨ ਵਾਸੀ ਗਲੀ ਨੰਬਰ ਇਕ ਨੇੜੇ ਪਾਇਲ ਮੈਡੀਕਲ ਸਟੋਰ,ਗੋਪਾਲ ਨਗਰ ਮਜੀਠਾ ਰੋਡ (Gopal Nagar Majitha Road) ਤੇ ਸੋਨੂੰ ਗੋਸਵਾਮੀ ਵਾਸੀ ਨੰਦਗਾਓਂ ਗੋਸਾਈਂ ਮੁਹੱਲਾ ਮਥੁਰਾ ਸੰਤ ਨਿਵਾਸੀ ਕਮਰਾ ਨੰਬਰ ਤਿੰਨ ਦੁਰਗਿਆਣਾ ਮੰਦਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ,ਪੁਲਿਸ ਨੇ ਮੁਲਜ਼ਮਾਂ ਨੂੰ ਪਨਾਹ ਦੇਣ ਤੇ ਹਥਿਆਰ ਆਦਿ ਸਪਲਾਈ ਕਰਨ ਵਾਲੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ,ਹੁਣ ਤੱਕ ਪੁਲਿਸ ਨੇ ਨਾਬਾਲਗ ਸਣੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।