4 ਸਕੂਲ ਅਧਿਆਪਕਾ ਦੀ ਭਿਆਨਕ ਐਕਸੀਡੈਂਟ ਚ ਮੌਤ
ਫਿਰੋਜ਼ਪੁਰ 24 ਮਾਰਚ ( ਰੈਡ ਨਿਊਜ਼ ਨੈਸ਼ਨਲ ) ਅੱਜ ਸਵੇਰੇ ਤੜਕਸਾਰ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਹੱਦੀ ਜਿਲ੍ਹੇ ਫ਼ਿਰੋਜ਼ਪੁਰ ਤੋਂ ਰੋਜ਼ਾਨਾ ਦੀ ਤਰ੍ਹਾਂ ਸਵੇਰ ਸਮੇ ਜ਼ਿਲਾ ਤਰਨਤਾਰਨ ਜਿਲ੍ਹੇਬਲ ਦੇ ਸਕੂਲਾ ਵਿੱਚ ਪੜ੍ਹਾਉਣ ਜਾ ਰਹੇ ਸਕੂਲ ਅਧਿਆਪਕਾ ਨੂੰ ਲਿਜਾ ਰਹੀ ਗੱਡੀ ਅੱਜ ਸਵੇਰੇ ਸਮੇਂ ਖਾਈ ਫ਼ੇਮੇ ਕੇ ਨੇੜੇ ( ਥਾਣਾ ਲੱਖੋਂ ਕੇ ਬਹਿਰਾਮ) ਐਕਸੀਡੈਂਟ ਹੋ ਗਿਆ । ਹਾਦਸਾ ਇੰਨਾਂ ਭਿਆਨਕ ਸੀ ਟਰੈਕਸ ਗੱਡੀ ਦੇ ਪਰਖੱਚੇ ਉੱਡ ਗਏ ‘ਤੇ ਜਾਣਕਾਰੀ ਮੁਤਾਬਿਕ ਮੌਕੇ ਤੇ ਚਾਰ ਅਧਿਆਪਕਾ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੇੈ। ਨੇੜੇ ਇਲਾਕੇ ਦੇ ਲੋਕ ਆਪਣੇ ਪੱਧਰ ਉਤੇ ਰਾਹਤ ਕਾਰਜਾਂ ਵਿੱਚ ਲੱਗੇ ਹਨ । ਜਦੋ ਇਸ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੇ ਥਾਣਾ ਮੁਖੀ ਬਚਨ ਸਿੰਘ ਨੇ ਦੱਸਿਆ ਕਿ ਭਿਆਨਕ ਸੜਕ ਹਾਦਸਾ ਖਾਈ ਨੇੜੇ ਹੋਇਆ ਹੈ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ । ਐਕਸੀਡੈਂਟ ਕਿਸ ਤਰਾਂ ਹੋਇਆ ਜਾਂ ਕਿਸ ਦੀ ਗਲਤੀ ਜਾਂ ਅਣਗਹਿਲੀ ਕਾਰਨ ਹੋਇਆ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।