CU ਘੜੂੰਆਂ ਦੇ ਵਿਦਿਆਰਥੀਆਂ ਨੇ ਆਪਣੇ ਹੀ ਪ੍ਰੋਫੈਸਰ ਦੇ ਹੱਥ-ਪੈਰ ਤੋੜੇ
ਕਲਾਸ ਦੇ ਵਿੱਚ ਹਾਜ਼ਰੀ ਨਾ ਪੂਰੀ ਕਰਨ ਨੂੰ ਲੈ ਕੇ ਪ੍ਰੋਫੈਸਰ ਦੀ ਕੁੱਟਮਾਰ
ਪ੍ਰੋਫੈਸਰ ਨੂੰ ਜਖਮੀ ਹਾਲਤ ਦੇ ਵਿੱਚ ਸੈਕਟਰ 32 ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ
ਮੋਹਾਲੀ 20 ਮਈ ( ਹਰਪ੍ਰੀਤ ਸਿੰਘ ਜੱਸੋਵਾਲ )
ਕੋਈ ਸਮਾਂ ਹੁੰਦਾ ਸੀ ਜਦੋਂ ਗੁਰੂਕੁਲ , ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਆਪਣੇ ਮਾਂ ਬਾਪ ਤੋਂ ਵੀ ਜ਼ਿਆਦਾ ਇੱਜ਼ਤ ਮਾਣ ਦਿੰਦੇ ਸੀ ਅਤੇ ਉਨ੍ਹਾਂ ਨੂੰ ਗੁਰੂ ਦਖਸ਼ਣਾ ਦੇ ਰੂਪ ਵਿਚ ਹਰ ਚੀਜ਼ ਦਿੱਤੀ ਜਾਂਦੀ ਸੀ ਲੇਕਿਨ ਹਾਲਾਤ ਬਦਲ ਚੁੱਕੇ ਨੇ ਹੁਣ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਕਿੰਨੀ ਕੁ ਇੱਜਤ ਕਰਦੇ ਨੇ ਇਸਦੀ ਤਾਜ਼ਾ ਉਦਾਹਰਨ ਮਿਲ ਰਹੀ ਹੈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪ੍ਰੋਫੈਸਰ ਨਾਲ ਹੋਈ ਕੁਟਮਾਰ ਤੋਂ ਉਥੇ ਪੜ੍ਹਾਉਣ ਵਾਲੇ ਪ੍ਰੋਫੈਸਰ ਦੇ ਹੀ ਵਿਦਿਆਰਥੀਆਂ ਨੇ ਹੀ ਡਾਂਗਾਂ ਤੇ ਸੋਟੀਆਂ ਦੇ ਨਾਲ ਆਪਣੇ ਹੀ ਪ੍ਰੋਫੈਸਰ ਦੇ ਹੱਥ ਤੇ ਪੈਰ ਬੁਰੀ ਤਰਾਂ ਕੁੱਟ ਕੁੱਟ ਕੇ ਤੋੜ ਦਿੱਤੇ ਹਨ ।
ਸੀ ਯੂ ਘੜੂੰਆਂ ਵਿਚ ਕਲਾਸ ਚ ਹਾਜ਼ਰੀ ਪੂਰੀ ਨਾ ਹੋਣ ਕਾਰਨ 5,6 ਵਿਦਿਆਰਥੀਆਂ ਨੇ ਮਿਲਕੇ ਆਪਣੀ ਹੀ ਪ੍ਰੋਫੈਸਰ ਤੇ ਹਮਲਾ ਕੀਤਾ ਹੈ ਜਿਸ ਦੌਰਾਨ ਉਸ ਦੇ ਹੱਥ ਤੇ ਪੈਰ ਤੋੜੇ ਗਏ ।ਅਸਿਸਟੈਂਟ ਪ੍ਰੋਫੈਸਰ ਇਰਸ਼ਾਦ ਮਲਿਕ ਨੂੰ ਗੰਭੀਰ ਹਾਲਤ ਚ ਹਸਪਤਾਲ ਦੇ ਵਿੱਚ ਪਹਿਲਾਂ ਮੁਹਾਲੀ ਸਿਵਲ ਹਸਪਤਾਲ ਫਿਰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ।ਇਹ ਘਟਨਾ 17 ਮਈ ਸ਼ਾਮ ਦੀ ਦੱਸੀ ਜਾ ਰਹੀ ਹੈ ਇਸ ਘਟਨਾ ਵਿੱਚ ਦੋਸ਼ੀ ਵਿਦਿਆਰਥੀ ਪੁਨੀਤ ਯਾਦਵ ਅਤੇ 5,6 ਅਣਪਛਾਤੇ ਵਿਦਿਆਰਥੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪੁਲੀਸ ਵੱਲੋਂ ਪੁਨੀਤ ਯਾਦਵ ਅਤੇ ਹਰਲੀਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਨੀਤ ਯਾਦਵ ਤੇ ਉਸ ਦੇ ਸਾਥੀਆਂ ਦੇ ਵੱਲੋ ਲਗਾਤਾਰ ਪ੍ਰੋਫੈਸਰ ਇਰਸ਼ਾਦ ਮਲਿਕ ਨੂੰ ਕਲਾਸ ਦੀਆਂ ਹਾਜ਼ਰੀਆਂ ਪੂਰੀਆਂ ਕਰਨ ਦੇ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪ੍ਰੋਫੈਸਰ ਇਰਸ਼ਾਦ ਵੱਲੋਂ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਹੀ ਗੱਲ ਆਖੀ ਗਈ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਗੁੱਸੇ ਦੇ ਵਿੱਚ ਆਪਣੇ ਹੀ ਪ੍ਰੋਫੈਸਰ ਦੇ ਹੱਥ ਪੈਰ ਤੋੜ ਦਿਤੇ ਗਏ । ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।