ਰੂਸ,5 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ‘ਵੈਗਨਰ’ ਵਲੋਂ ਰੂਸ ਵਿਰੁਧ ਬਗ਼ਾਵਤੀ ਤੇਵਰ ਵਿਖਾਉਣ ਤੋਂ ਲਗਭਗ 11 ਦਿਨ ਬਾਅਦ ਮਾਸਕੋ ’ਤੇ ਡਰੋਨ ਰਾਹੀਂ ਹਮਲੇ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਯੂਕਰੇਨ (Ukraine) ਦੇ ਅਧਿਕਾਰੀਆਂ ਨੇ ਰੂਸੀ ਖੇਤਰ ’ਤੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਰੂਸੀ ਰਖਿਆ ਮੰਤਰਾਲੇ ਨੇ ਕਿਹਾ ਕਿ ਮਾਸਕੋ ਦੇ ਬਾਹਰੀ ਇਲਾਕੇ ’ਚ ਪੰਜ ’ਚੋਂ ਚਾਰ ਡਰੋਨਾਂ ਨੂੰ ਨਸ਼ਟ ਕਰ ਦਿਤਾ ਗਿਆ ਹੈ, ਜਦਕਿ ਇਕ ਡਰੋਨ ਨੂੰ ਤਕਨੀਕੀ ਮਦਦ ਨਾਲ ਬੇਅਸਰ ਕਰ ਦਿਤਾ ਗਿਆ।ਮਾਸਕੋ (Moscow) ਨੂੰ ਨਿਸ਼ਾਨਾ ਬਣਾ ਕੇ ਕੀਤੇ।
ਯੂਕਰੇਨੀ ਡਰੋਨ ਹਮਲੇ (Ukrainian Drone Attacks) ਨੂੰ ਨਾਕਾਮ ਕਰ ਦਿਤਾ ਹੈ।ਅਧਿਕਾਰੀਆਂ ਨੇ ਕਿਹਾ ਕਿ ਹਮਲੇ ਕਾਰਨ ਸ਼ਹਿਰ ਦੇ ਇਕ ਕੌਮਾਂਤਰੀ ਹਵਾਈ ਅੱਡੇ ਨੂੰ ਕੁਝ ਦੇਰ ਲਈ ਬੰਦ ਕੀਤਾ ਗਿਆ।ਮਾਸਕੋ ਦੇ ਮੇਅਰ ਸਰਗੇਈ ਐਸ. ਨੇ ਕਿਹਾ ਕਿ ਇਸ ਹਮਲੇ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਡਰੋਨ ਹਮਲੇ ਕਾਰਨ ਅਧਿਕਾਰੀਆਂ ਨੂੰ ਮਾਸਕੋ ਦੇ ਨੁਕੋਵੋ ਹਵਾਈ ਅੱਡੇ (Nukovo Airport) ’ਤੇ ਉਡਾਨਾਂ ਨੂੰ ਅਸਥਾਈ ਰੂਪ ’ਚ ਪਾਬੰਦੀਸ਼ੁਦਾ ਕਰਨਾ ਪਿਆ ਅਤੇ ਉਡਾਨਾਂ ਨੂੰ ਦੋ ਹੋਰ ਹਵਾਈ ਅੱਡਿਆਂ ਵਲ ਮੋੜਨਾ ਪਿਆ।