Editor-In-Chief

spot_imgspot_img

ਟਵਿੱਟਰ ਦੇ ਮਾਲਕ ਏਲਨ ਮਸਕ ਨੇ ਆਪਣੀ ਆਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ xAI ਲਾਂਚ ਕਰ ਦਿੱਤੀ ਹੈ

Date:

ਅਮਰੀਕਾ,13 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਟਵਿੱਟਰ ਦੇ ਮਾਲਕ ਏਲਨ ਮਸਕ ਨੇ ਆਪਣੀ ਆਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ xAI ਲਾਂਚ ਕਰ ਦਿੱਤੀ ਹੈ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਨਾਲ ਅਸੀਂ ਬ੍ਰਹਿਮੰਡ ਦੀ ਅਸਲੀ ਕੁਦਰਤ ਸਮਝਣ ਦੀ ਕੋਸ਼ਿਸ਼ ਕਰਨਗੇ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਐਕਸਏਆਈ (xAI) ਦੀ ਟੀਮ ਦੀ ਅਗਵਾਈ ਏਲਨ ਮਸਕ (Elon Musk) ਕਰਨਗੇ ਤੇ ਇਸ ਦੇ ਸਟਾਫ ਵਿਚ ਅਜਿਹੇ ਅਧਿਕਾਰੀ ਸ਼ਾਮਲ ਹੋਮਗੇ ਜੋ ਪਹਿਲਾਂ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਦੇ ਖੇਤਰ ਵਿਚ ਚੋਟੀ ਦੀਆਂ ਕੰਪਨੀਆਂ ਵਿਚ ਕੰਮ ਕਰ ਚੁੱਕੇ ਹਨ ਜਿਸ ਵਿਚ ਗੂਗਲ,ਮਾਈਕ੍ਰੋਸਾਫਟ,ਡੀਪਮਾਈਂਡ ਤੇ ਟੈਸਲਾ ਸ਼ਾਮਲ ਹੈ।

ਇਨ੍ਹਾਂ ਟੀਮ ਮੈਂਬਰਸ ਨੇ ਡੀਪਮਾਈਂਡ ਦੇ ਅਲਫਾਕੋਡ ਤੇ ਓਪਨਏਆਈ ਦੇ ਜੀਪੀਟੀ-3.5 ਤੇ ਜੀਪੀਟੀ-4 ਚੈਟਬਾਟ ਵਰਗੇ ਪ੍ਰਾਜੈਕਟ ‘ਤੇ ਕੰਮ ਕੀਤਾ ਹੈ। ਨਵੀਂ ਕੰਪਨੀ ਮਸਕ ਦੀ ਐਕਸ,ਟੈਸਲਾ ਤੇ ਹੋਰ ਕੰਪਨੀਆਂ ਨਾਲ ਮਿਲਕੇ ਕੰਮ ਕਰੇਗੀ,ਟਵਿੱਟਰ ਦੇ ਮਾਲਕ ਏਲਨ ਮਸਕ ਪਹਿਲਾਂ ਵੀ ਇਕ ਮੇਜਰ AI ਆਰਗੇਨਾਈਜ਼ੇਸ਼ਨ ਦਾ ਹਿੱਸਾ ਰਹੇ ਹਨ। ਉਹ 2015 ਵਿਚ ਓਪਨਏਆਈ ਦੇ ਕੋ-ਫਾਊਂਡਰ ਸਨ। ਹਾਲਾਂਕਿ ਟੇਸਲਾ (Tesla) ਨਾਲ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ 2018 ਵਿਚ ਉਨ੍ਹਾਂ ਨੇ ਇਸ ਨੂੰ ਛੱਡ ਦਿੱਤਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...