Editor-In-Chief

spot_imgspot_img

ਬ੍ਰਿਟੇਨ ਵਿਚ ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ,ਲੀਸੈਸਟਰ ‘ਚ ਸ਼ਰਧਾਲੂਆਂ ਲਈ ਖੁੱਲ੍ਹਾ ਨਵਾਂ ਗੁਰਦੁਆਰਾ

Date:

ਬ੍ਰਿਟੇਨ,13 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):-  ਬ੍ਰਿਟੇਨ ਵਿਚ ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਹੈ। ਲੀਸੈਸਟਰ (Leicester) ਵਿਚ ਬਣਿਆ ਇਕ ਨਵਾਂ ਗੁਰਦੁਆਰਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਰੋਜ਼ਾਨਾ ਅਰਦਾਸ ਤੇ ਕੀਰਤਨ ਕਰ ਰਹੇ ਹਨ। ਪੂਰਬੀ ਇੰਗਲੈਂਡ ਵਿਚ ਸਥਿਤ ਰਾਮਗੜ੍ਹੀਆ ਗੁਰਦੁਆਰੇ ਵਿਚ ਪਹਿਲੇ ਵਿਆਹ ਦਾ ਆਯੋਜਨ ਵੀ ਕੀਤਾ ਗਿਆ।ਪਹਿਲਾਂ ਇਹ ਗੁਰਦੁਆਰਾ ਮੂਲ ਤੌਰ ਤੋਂ ਮੇਨੇਲ ਰੋਡ (Mennell Road) ‘ਤੇ ਸਥਿਤ ਸੀ, ਜਿਸ ਦੇ ਬਾਅਦ ਸ਼ਰਧਾਲੂਆਂ ਦੀ ਵਧਦੀ ਗਿਣਤੀ ਲਈ ਜਗ੍ਹਾ ਬਣਾਉਣ ਲਈ ਹੈਮਿਲਟਨ,ਲੀਸੈਸਟਰ ਵਿਚ 2.8 ਏਕੜ ਸਾਈਟ ‘ਤੇ ਬਣਾਇਆ ਗਿਆ ਹੈ ਜਿਸ ਦੀ ਲਾਗਤ ਲਗਭਗ 4.2 ਮਿਲੀਅਨ ਪੌਂਡ ਤੱਕ ਆਈ ਹੈ।

ਨਿਰਮਾਣ ਰਾਮਗੜ੍ਹੀਆ ਬੋਰਡ ਲੀਸੈਸਟਰ (Ramgarhia Board Leicester) ਦੇ ਟਰੱਸਟੀਆਂ ਵੱਲੋਂ ਕੀਤਾ ਗਿਆ ਸੀ ਜਿਨ੍ਹਾਂ ਨੇ ਨਵੀਂ ਇਮਾਰਤ ਬਣਾਉਣ ਲਈ 2.1 ਮਿਲੀਅਨ ਪੌਂਡ ਉਧਾਰ ਵੀ ਲਏ ਸਨ।ਗੁਰਦੁਆਰਾ 2.8 ਏਕੜ ਦੀ ਜ਼ਮੀਨ ‘ਤੇ ਬਣਿਆ ਹੋਇਆ ਹੈ ਜੋ ਕਾਫੀ ਦੂਰ ਤੋਂ ਹੀ ਨਜ਼ਰ ਆਉਂਦਾ ਹੈ। ਇਸ ਵਿਚ ਵੱਡਾ ਲੰਗਰ ਹਾਲ ਹੈ। ਇਸ ਵਿਚ ਗੁਰਦੁਆਰੇ ਦੇ ਕੰਮ ਤੋਂ ਇਲਾਵਾ ਕੋਈ ਵੀ ਇਸ ਜਗ੍ਹਾ ਨੂੰ ਪ੍ਰੋਗਰਾਮ ਵਜੋਂ ਵੀ ਵਰਤ ਸਕਦਾ ਹੈ। ਮੁੱਖ ਪ੍ਰਾਰਥਨਾ ਹਾਲ ਪਹਿਲੀ ਮੰਜ਼ਿਲ ‘ਤੇ ਹੈ ਜਿਸ ‘ਤੇ ਪਹੁੰਚਣ ਲਈ ਦੋ ਘੁਮਾਅਦਾਰ ਪੌੜੀਆਂ ਬਣਾਈਆਂ ਗਈਆਂ ਹਨ।ਸਭ ਤੋਂ ਉਪਰੀ ਮੰਜ਼ਿਲ ਇਕ ਇਕ ਛੋਟਾ ਜਿਹਾ ਪ੍ਰਾਰਥਨਾ ਹਾਲ ਹੈ ਤੇ ਗੁਰਦੁਆਰੇ ਦੇ ਸਾਹਮਣੇ ਸਿੱਖ ਪਵਿੱਤਰ ਝੰਡਾ ਬਣਿਆ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...