Greater Noida,July 13,2023,(Harpreet Singh):- ਗ੍ਰੇਟਰ ਨੋਇਡਾ ‘ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਗਲੈਕਸੀ ਪਲਾਜ਼ਾ ਦੀ ਤੀਜੀ ਮੰਜ਼ਿਲ ‘ਚ ਵੀਰਵਾਰ ਦੁਪਹਿਰ ਕਰੀਬ 2 ਵਜੇ ਅੱਗ ਲੱਗ ਗਈ,3 ਲੋਕ ਅੱਗ ਦੀ ਲਪੇਟ ਵਿਚ ਆਏ ਹਨ। ਘਬਰਾਏ ਲੋਕਾਂ ਨੇ ਮਾਲ ਦੇ ਸ਼ੀਸ਼ੇ ਤੋੜ ਕੇ ਬਾਹਰ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਇਸ ‘ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਹੈ, ਉਸ ਨੂੰ ਹਸਪਤਾਲ ਭੇਜਿਆ ਗਿਆ ਹੈ।ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।ਪੁਲਿਸ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਗ੍ਰੇਟਰ ਨੋਇਡਾ ‘ਚ ਵੱਡਾ ਹਾਦਸਾ,ਗਲੈਕਸੀ ਪਲਾਜ਼ਾ ‘ਚ ਲੱਗੀ ਭਿਆਨਕ ਅੱਗ
Date: