ਸ਼੍ਰੀ ਫਤਿਹਗੜ੍ਹ ਸਾਹਿਬ,14 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬ ਵੱਲੋਂ ਜ਼ਰੂਰੀ ਸੇਵਾਵਾ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਹੜ੍ਹ (floods) ਪੀੜਤਾਂ ਦੀ ਮੱਦਦ ਕੀਤੀ ਜਾ ਸਕੇ| ਇਹ ਕਹਿਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਜੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ (Gurdwara Sri Fatehgarh Sahib Ji) ਵਿਖੇ ਪਹੁੰਚੇ।ਉਨ੍ਹਾਂ ਕਿਹਾ ਕਿ ਹੜ੍ਹ (floods) ਦੀ ਮਾਰ ਨਾਲ ਫਸਲਾਂ ਪ੍ਰਭਾਵਿਤ ਹੋਣ ਕਰਕੇ ਪਸ਼ੂਆਂ ਦਾ ਚਾਰਾ ਵੀ ਵੱਡੇ ਪੱਧਰ ‘ਤੇ ਖ਼ਰਾਬ ਹੋ ਚੁੱਕਾ ਹੈ।
ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee)ਵੱਲੋਂ ਪਸ਼ੂਆਂ ਦੇ ਲਈ ਚਾਰੇ ਦੀ ਵੀ ਸੇਵਾ ਕਰਨ ਦਾ ਉਪਰਾਲਾ ਸ਼ੁਰੂ ਕਰਨ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਉਨਾਂ ਐਸਜੀਪੀਸੀ ਮੈਂਬਰਾਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਲੋਕ ਪਸ਼ੂਆਂ ਦੇ ਲਈ ਚਾਰਾ ਤੂੜੀ ਆਦਿ ਦੀ ਮੱਦਦ ਲਈ ਅੱਗੇ ਆਉਣ ਤੇ ਐਸਜੀਪੀਸੀ ਵੱਲੋਂ ਵੀ ਪਸ਼ੂਆਂ ਦੇ ਲਈ ਪਸ਼ੂ ਆਚਾਰ ਦੀ ਖਰੀਦ ਕੀਤੀ ਜਾਵੇਗੀ।ਹੜ੍ਹ ਪੀੜਤਾਂ ਲਈ ਵੱਡੇ ਐਲਾਨ ਕਰਦਿਆਂ ਹਰਜਿੰਦਰ ਸਿੰਘ ਧਾਮੀ ਕਿਹਾ ਕੀ ਐਸਜੀਪੀਸੀ (SGPC) ਵਲੋਂ ਲੰਗਰ ਦੇ ਨਾਲ ਨਾਲ ਮੈਡੀਕਲ ਸੇਵਾਵਾਂ ਸਮੇਤ ਹਰ ਤਰ੍ਹਾਂ ਨਾਲ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਜਾ ਰਹੀ ਹੈ। ਹਰਜਿੰਦਰ ਸਿੰਘ ਧਾਮੀ ਕਿਹਾ ਕਿ ਦੇਸ਼ ਵਿੱਚ ਜਦੋਂ ਕੋਈ ਆਫਤ ਆਈ ਹੈ ਤਾਂ ਐਸਜੀਪੀਸੀ ਅਤੇ ਗੁਰੂ ਦੀ ਸੰਗਤ ਹਮੇਸ਼ਾ ਹੀ ਮੱਦਦ ਲਈ ਅੱਗੇ ਆਈ ਹੈ।