Shimla,18 July,(Harpreet Singh Jassowal):- ਅਯੁੱਧਿਆ ਦੇ ਕੁਮਾਰਗੰਜ ਦੇ ਪਿਥਲਾ ਪਿੰਡ ਤੋਂ ਹਿਮਾਚਲ ਪ੍ਰਦੇਸ਼ (Himachal Pradesh) ਦੇ ਕੁੱਲੂ ਮਨਾਲੀ (Kullu Manali) ਗਏ ਇਕ ਹੀ ਪਰਿਵਾਰ ਦੇ 11 ਲੋਕ ਲਾਪਤਾ ਹੋ ਗਏ ਹਨ। ਸਾਰਿਆਂ ਦੇ ਫੋਨ ਬੰਦ ਆ ਰਹੇ ਹਨ।ਪਰਿਵਾਰਕ ਮੈਂਬਰਾਂ ਨੂੰ ਡਰ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਬਿਆਸ ਦਰਿਆ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਬੱਸ ਸਮੇਤ ਸਾਰੇ ਲੋਕ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਗਏ ਹੋਣ।ਪਿਥਲਾ ਪਿੰਡ ਦਾ ਰਹਿਣ ਵਾਲਾ ਅਬਦੁਲ ਮਜੀਦ (62) ਆਪਣੇ ਜਵਾਈ ਰਹਿਬਰ ਅਤੇ ਪੂਰੇ ਪਰਿਵਾਰ ਸਮੇਤ ਕੁੱਲੂ ਮਨਾਲੀ ਵਿਚ ਮਜ਼ਦੂਰੀ ਕਰਦਾ ਹੈ। ਜੂਨ ਮਹੀਨੇ ਵਿੱਚ ਅਬਦੁਲ ਮਜੀਦ ਆਪਣੇ ਪਰਿਵਾਰ ਸਮੇਤ ਪਿੰਡ ਪਿਥਲਾ ਆਇਆ ਹੋਇਆ ਸੀ। 9 ਜੁਲਾਈ ਨੂੰ ਅਬਦੁਲ ਪਰਿਵਾਰ ਸਮੇਤ ਚੰਡੀਗੜ੍ਹ ਬੱਸ ਸਟੈਂਡ (Chandigarh Bus Stand) ਤੋਂ ਦੁਪਹਿਰ 2:40 ਵਜੇ ਰੋਡਵੇਜ਼ (Roadways) ਦੀ ਬੱਸ ਰਾਹੀਂ ਕੁੱਲੂ ਮਨਾਲੀ (Kullu Manali) ਲਈ ਰਵਾਨਾ ਹੋਇਆ ਸੀ,10 ਜੁਲਾਈ ਨੂੰ ਉਹਨਾਂ ਦਾ ਅਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਟੁੱਟ ਗਿਆ।
ਅਯੁੱਧਿਆ ਦੇ ਕੁਮਾਰਗੰਜ ਦੇ ਪਿਥਲਾ ਪਿੰਡ ਤੋਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਗਏ ਇਕ ਹੀ ਪਰਿਵਾਰ ਦੇ 11 ਲੋਕ ਲਾਪਤਾ
Date: