Sultanpur Lodhi,19 July,(Harpreet Singh Jassowal):- ਕਪੂਰਥਲਾ ਸਥਿਤ ਸੁਲਾਤਨਪੁਰ ਲੋਧੀ (Sultanpur Lodhi) ਵਿਚ 10 ਸਾਲਾ ਬੱਚੇ ਦੀ ਮਹਿਲਾ ਵੱਲੋਂ ਰੰਜਿਸ਼ ਵਜੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ,ਬੱਚੇ ਦੀ ਲਾਸ਼ ਗੁਰਦੁਆਰਾ ਸ੍ਰੀ ਬੇਰ ਸਾਹਿਬ (Gurdwara Sri Ber Sahib) ਦੇ ਨੇੜੇ ਵੇਈਂ ਤੋਂ ਮਿਲਿਆ ਹੈ,ਮ੍ਰਿਤਕ ਰਣਬੀਰ ਸਿੰਘ ਸੋਮਵਾਰ ਦੁਪਹਿਰ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਦੌਰਾਨ ਲਾਪਤਾ ਹੋ ਗਿਆ ਸੀ।
ਮਹਿਲਾ ਦੇ ਮ੍ਰਿਤਕ ਦੇ ਚਾਚੇ ਨਾਲ ਨਾਜਾਇਜ਼ ਸਬੰਧ ਸਨ,ਜਿਸ ਨੂੰ ਮ੍ਰਿਤਕ ਦੇ ਮਾਤਾ-ਪਿਤਾ ਰੋਕਦੇ ਸਨ,ਇਸ ਰੰਜਿਸ਼ ਦੇ ਚੱਲਦੇ ਮਹਿਲਾ ਨੇ ਮ੍ਰਿਤਕ ਦੇ ਚਾਚੇ ਨਾਲ ਮਿਲ ਕੇ ਉਸ ਨੂੰ ਵੇਈਂ ਵਿਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ,ਪੁਲਿਸ ਨੇ ਦੋਵੇਂ ਮੁਲਜ਼ਮਾਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ,ਨਾਲ ਹੀ ਮ੍ਰਿਤਕ ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ (Civil Hospital) ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਦੇ ਫੁੱਫੜ ਅੰਗਰੇਜ਼ ਤੇ ਭੂਆ ਚਰਨਜੀਤ ਕੌਰ ਆਪਣੇ 10 ਸਾਲਾ ਬੇਟੇ ਕਰਨਬੀਰ ਸਿੰਘ ਵਾਸੀ ਪਿੰਡ ਸਰੂਪਵਾਲ ਹਾਲ ਵਾਸੀ ਜਵਾਲਾ ਨਗਰ ਨਾਲ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ (Gurdwara Sri Ber Sahib) ਦੇ ਲੰਗਰ ਹਾਲ ਵਿਚ ਸੇਵਾ ਕਰਨ ਲਈ ਆਏ ਹੋਏ ਸਨ,ਦੁਪਹਿਰ ਲਗਭਗ 12 ਵਜੇ ਉਸ ਦੀ ਭੂਆ ਨੇ ਕਰਨਬੀਰ ਸਿੰਘ ਨੂੰ ਘਰ ਜਾਣ ਲਈ ਕਿਹਾ ਤਾਂ ਉਹ ਕਹਿਣ ਲੱਗਾ ਉਹ ਅਜੇ ਘਰ ਨਹੀਂ ਜਾਵੇਗਾ।
ਉਹ ਬਾਜ਼ਾਰ ਤੋਂ ਖਾਣ ਦੀ ਚੀਜ਼ ਲੈਣ ਜਾ ਰਿਹਾ ਹੈ,ਉਸ ਦੇ ਬਾਅਦ ਕਰਨਬੀਰ ਚੀਜ਼ ਲੈਣ ਚਲਾ ਗਿਆ ਤੇ ਉਸ ਦੀ ਮਾਂ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੀ ਰਹੀ ਜਿਸ ਸਮੇਂ ਕਰਨਬੀਰ ਚੀਜ਼ ਲੈਣ ਗਿਆ ਉਸ ਸਮੇਂ ਸਾਢੇ 12 ਵਜੇ ਸਨ ਪਰ ਉਸ ਦੇ ਬਾਅਦ ਕਰਨਬੀਰ ਸਿੰਘ ਲਾਪਤਾ ਹੋ ਗਿਆ,ਨਾ ਤਾਂ ਉਹ ਘਰ ਪਹੁੰਚਿਆ ਤੇ ਨਾ ਹੀ ਗੁਰਦੁਆਰਾ ਸਾਹਿਬ (Gurdwara Sahib) ਆਇਆ ਜਿਸ ਦੇ ਬਾਅਦ ਪੂਰਾ ਪਰਿਵਾਰ ਉਸ ਨੂੰ ਲੱਭਣ ਵਿਚ ਲੱਗ ਗਿਆ ਤੇ ਉਸ ਨੂੰ ਵੇਈਂ ਵਿਚ ਧੱਕਾ ਦੇ ਦਿੱਤਾ।
ਉਸ ਨੇ ਦੱਸਿਆ ਕਿ ਉਸ ਦੇ ਕਰਨਬੀਰ ਸਿੰਘ ਦੇ ਚਾਚੇ ਨਾਲ ਨਾਜਾਇਜ਼ ਸਬੰਧ ਹਨ,ਜਦੋਂ ਕਿ ਕਰਨਬੀਰ ਦੇ ਪਿਤਾ ਅੰਗਰੇਜ਼ ਸਿੰਘ ਤੇ ਮਾਤਾ ਚਰਨਜੀਤ ਕੌਰ ਉਸ ਨੂੰ ਰੋਕਦੇ ਸਨ,ਉਹ ਚਾਹੁੰਦੀ ਸੀ ਕਿ ਇਹ ਪਰਿਵਾਰ ਸ਼ਹਿਰ ਤੋਂ ਵਾਪਸ ਪਿੰਡ ਚਲਾ ਜਾਵੇ,ਇਸੇ ਰੰਜਿਸ਼ ਨਾਲ ਕਰਨਬੀਰ ਸਿੰਘ ਦੇ ਚਾਚਾ ਤੇ ਉਸ ਨੇ ਬੱਚੇ ਦਾ ਕਤਲ ਕਰ ਦਿੱਤਾ,ਡੀਐੱਸਪੀ ਮੁਤਾਬਕ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ,ਥਾਣਾ ਸੁਲਤਾਨਪੁਰ ਲੋਧੀ ਵਿਚ ਦੋਵਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।