Seoul,19 July,(Harpreet Singh Jassowal):- ਇਕ ਅਮਰੀਕੀ ਫ਼ੌਜੀ ਦੱਖਣ ਕੋਰੀਆ (South Korea) ਦੀ ਸਰਹੱਦ ਪਾਰ ਕਰ ਕੇ ਉੱਤਰੀ ਕੋਰੀਆ (North Korea) ’ਚ ਚਲਾ ਗਿਆ,ਸੰਯੁਕਤ ਰਾਸ਼ਟਰ ਕਮਾਨ ਨੇ ਇਹ ਜਾਣਕਾਰੀ ਦਿਤੀ,ਕੋਰੀਆ ਪ੍ਰਾਏਦੀਪ ’ਤੇ ਸੁਰਖਿਆ ਯਕੀਨੀ ਕਰਨ ਦੀ ਇੱਛਾ ਰੱਖਣ ਵਾਲੀ ਸੰਸਥਾ ਨੇ ਮੰਗਲਵਾਰ ਨੂੰ ਟਵੀਟ (Tweet) ਕੀਤਾ ਕਿ ਅਮਰੀਕੀ ਨਾਗਰਿਕ ਇਕ ਕੋਰੀਆਈ ਸਰਹੱਦ (Korean Border) ਪਿੰਡ ਦੇ ਦੌਰੇ ’ਤੇ ਸੀ ਅਤੇ ਬਗ਼ੈਰ ਇਜਾਜਤ ਤੋਂ ਉੱਤਰੀ ਕੋਰੀਆ ਦੀ ਸਰਹੱਦ ’ਚ ਚਲਾ ਗਿਆ,ਬਾਅਦ ’ਚ ਦਸਿਆ ਗਿਆ ਕਿ ਇਹ ਨਾਗਰਿਕ ਅਮਰੀਕੀ ਫ਼ੌਜੀ ਹੈ,ਉਸ ਨੇ ਕਿਹਾ ਹੈ ਕਿ ਉਹ ਇਸ ਸਮੇਂ ਉੱਤਰੀ ਕੋਰੀਆ ਦੀ ਹਿਰਾਸਤ ’ਚ ਹੈ ਅਤੇ ਸੰਯੁਕਤ ਰਾਸ਼ਟਰ ਕਮਾਨ ਇਸ ਘਟਨਾ ਦਾ ਹੱਲ ਕਰਨ ਲਈ ਅਪਣੇ ਉੱਤਰੀ ਕੋਰੀਆਈ ਹਮਰੁਤਬਾ ਨਾਲ ਕੰਮ ਕਰ ਰਹੀ ਹੈ,ਉਸ ਨੇ ਇਸ ਮਾਮਲੇ ’ਚ ਹੋਰ ਵੇਰਵਾ ਨਹੀਂ ਦਿਤਾ।
ਅਮਰੀਕੀ ਫ਼ੌਜੀ ਉੱਤਰੀ ਕੋਰੀਆ ’ਚ ਗ੍ਰਿਫ਼ਤਾਰ,ਸੰਯੁਕਤ ਰਾਸ਼ਟਰ ਕਮਾਨ ਨੇ ਇਹ ਜਾਣਕਾਰੀ ਦਿਤੀ
Date: