ਓ ਪੀ ਸੋਨੀ Ex ਡਿਪਟੀ ਮੁੱਖ ਮੰਤਰੀ ਤੋਂ ਬਾਅਦ ਹੁਣ ਵਿਜੀਲੈਂਸ ਨੇ ਪਹਿਲਾਂ ਅਕਾਲੀ ਫਿਰ ਕਾਂਗਰਸੀ ਤੇ ਹੁਣ ਭਾਜਪਾਈ ਮਨਪ੍ਰੀਤ ਬਾਦਲ ਤੇ ਸ਼ਿਕੰਜਾ ਕੱਸਿਆ
BATHINDA,21 JULY,(HARPREET SINGH
ਵਿਜੀਲੈਂਸ ਵਲੋਂ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਚ ਰਹੀ ਮੁਹਿੰਮ ਦੇ ਤਹਿਤ ਪਹਿਲਾਂ ਓ ਪੀ ਸੋਨੀ Ex ਡਿਪਟੀ ਮੁੱਖ ਮੰਤਰੀ ਤੇ ਹੁਣ ਵਿਜੀਲੈਂਸ ਨੇ ਪਹਿਲਾਂ ਅਕਾਲੀ ਫਿਰ ਕਾਂਗਰਸੀ ਤੇ ਹੁਣ ਭਾਜਪਾਈ ਮਨਪ੍ਰੀਤ ਬਾਦਲ ਤੇ ਸ਼ਿਕੰਜਾ ਕੱਸਿਆ ਹੈ । ਸਾਬਕਾ ਫਾਈਨਾਂਸ ਮਨਿਸਟਰ ਮਨਪ੍ਰੀਤ ਬਾਦਲ (Manpreet Badal) ਹੁਣ ਵਿਜੀਲੈਂਸ ਵਿਭਾਗ (Vigilance Department) ਦੀ ਰਡਾਰ ‘ਤੇ ਆ ਗਏ ਹਨ। ਉਨ੍ਹਾਂ ਨੂੰ ਵਿਜੀਲੈਂਸ ਨੇ ਨੋਟਿਸ ਭੇਜਿਆ ਹੈ ਤੇ ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਖਿਲਾਫ ਸ਼ਿਕਾਇਤ ਦਿੱਤੀ ਸੀ। ਇਹ ਮਾਮਲਾ ਬਠਿੰਡਾ ਦੀ ਜਾਇਦਾਦ ਨਾਲ ਸਬੰਧਤ ਹੈ। ਜਿਸ ਤੋਂ ਬਾਅਦ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਸੋਮਵਾਰ ਨੂੰ ਪੂਰੇ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਲਈ ਕਿਹਾ ਹੈ। ਉਸ ‘ਤੇ ਪੁੱਡਾ ਦੀ ਜਾਇਦਾਦ ਘੱਟ ਰੇਟ ‘ਤੇ ਵੇਚਣ ਦਾ ਦੋਸ਼ ਸੀ। ਇਹ ਕੋਈ ਪਹਿਲੀ ਸ਼ਿਕਾਇਤ ਨਹੀਂ ਹੈ,ਜਿਸ ਵਿੱਚ ਸਿੰਗਲਾ ਵੱਲੋਂ ਮਨਪ੍ਰੀਤ ਬਾਦਲ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਹੈ।ਇਸ ਤੋਂ ਪਹਿਲਾਂ ਸਿੰਗਲਾ ਨੇ ਕਿਹਾ ਸੀ ਕਿ ਜੇ ਵਿਜੀਲੈਂਸ ਵਿਭਾਗ (Vigilance Department) ਉਨ੍ਹਾਂ ਨੂੰ ਬੁਲਾਵੇਗਾ ਤਾਂ ਉਹ ਪੂਰੇ ਤੱਥਾਂ ਸਮੇਤ ਜਾਣਗੇ। ਉਨ੍ਹਾਂ ਕਿਹਾ ਕਿ ਇਸ ਟੈਂਡਰ ਘੁਟਾਲੇ ਵਿੱਚ ਸਰਕਾਰੀ ਖਜ਼ਾਨੇ ਵਿੱਚੋਂ ਕਰੋੜਾਂ ਰੁਪਏ ਦੀ ਲੁੱਟ ਕੀਤੀ ਗਈ ਹੈ। ਇੰਨਾ ਗਬਨ ਕਰਨ ਵਾਲੇ ਲੀਡਰਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ।