Nalanda,24 July,(Harpreet Singh Jassowal):- ਬਿਹਾਰ ਦੇ ਨਾਲੰਦਾ ਜ਼ਿਲੇ ‘ਚ ਕਰੀਬ 150 ਫੁੱਟ ਡੂੰਘੇ ਬੋਰਵੈੱਲ ‘ਚ ਫਸੇ ਮਾਸੂਮ ਨੂੰ 9 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮਾਸੂਮ ਨੂੰ ਤੁਰੰਤ ਨੇੜੇ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਨਾਲੰਦਾ (Nalanda) ਦੇ ਕੁਲ ਪਿੰਡ ‘ਚ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ‘ਚ ਇਹ ਬਚਾਅ ਮੁਹਿੰਮ ਚਲਾਈ ਗਈ। ਐਨਡੀਆਰਐਫ (NDRF) ਦੀ ਟੀਮ ਨੇ ਬੱਚੇ ਨੂੰ ਬਚਾਇਆ।4 ਸਾਲਾ ਬੱਚਾ ਸ਼ਿਵਮ ਖੇਡਦੇ ਹੋਏ ਬੋਰਵੈੱਲ (Borewell) ‘ਚ ਡਿੱਗ ਗਿਆ। ਬੱਚੇ ਦੇ ਬੋਰਵੈੱਲ ‘ਚ ਡਿੱਗਣ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸਥਾਨਕ ਪ੍ਰਸ਼ਾਸਨ ਚੌਕਸ ਹੋ ਗਿਆ। ਪੁਲਿਸ ਫੋਰਸ (Police Force) ਤੁਰੰਤ ਮੌਕੇ ‘ਤੇ ਪਹੁੰਚ ਗਈ। ਜੇਸੀਬੀ ਮਸ਼ੀਨ (JCB Machine) ਮੰਗਵਾਈ ਗਈ। ਸਵੇਰ ਤੋਂ ਹੀ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਐਨਡੀਆਰਐਫ ਅਤੇ ਐਸਡੀਆਰਐਫ (NDRF) ਦੀਆਂ ਟੀਮਾਂ ਵੀ ਮੌਕੇ ‘ਤੇ ਤਾਇਨਾਤ ਸਨ। ਬੱਚੇ ਨੂੰ ਸੁਰੱਖਿਅਤ ਬਚਾਏ ਜਾਣ ਤੋਂ ਬਾਅਦ ਨਾਲੰਦਾ ਦੇ ਐਨਡੀਆਰਐਫ (NDRF) ਅਧਿਕਾਰੀ ਰਣਜੀਤ ਕੁਮਾਰ ਨੇ ਦਸਿਆ ਕਿ ਬੱਚਾ ਠੀਕ ਹੈ ਅਤੇ ਬਚਾ ਲਿਆ ਗਿਆ ਹੈ। ਉਸ ਨੂੰ ਹੁਣੇ ਹਸਪਤਾਲ ਭੇਜਿਆ ਗਿਆ ਹੈ।