Pathankot,24 July,(Harpreet Singh Jassowal):- ਜ਼ਿਲ੍ਹਾ ਪਠਾਨਕੋਟ (Pathankot) ਦੇ ਪਿੰਡ ਨੈਣ ਬਸਤੀ (ਛੱਤਵਾਲ) ਦੇ 35 ਸਾਲਾ ਨੌਜਵਾਨ ਦੀ ਦੁਬਈ (Dubai) ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਪਿਤਾ ਵਿਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵਿਸ਼ਾਲ ਪਿਛਲੇ ਸਾਲ 9 ਜਨਵਰੀ 2022 ਨੂੰ ਦੁਬਈ ਗਿਆ ਸੀ,ਜਿੱਥੇ ਉਹ ਸ਼ੈੱਫ ਦਾ ਕੰਮ ਕਰਦਾ ਸੀ। ਵੀਰਵਾਰ ਨੂੰ ਉਨ੍ਹਾਂ ਨੂੰ ਦੁਬਈ ਤੋਂ ਰਾਕੇਸ਼ ਨਾਂ ਦੇ ਲੜਕੇ ਦਾ ਫੋਨ ਆਇਆ, ਜੋ ਕਿ ਹਿਮਾਚਲ ਦਾ ਰਹਿਣ ਵਾਲਾ ਹੈ। ਉਹ ਵਿਸ਼ਾਲ ਨਾਲ ਦੁਬਈ (Dubai) ਵਿੱਚ ਵੀ ਕੰਮ ਕਰਦਾ ਹੈ।
ਵੀਰਵਾਰ ਨੂੰ ਵਿਸ਼ਾਲ ਗਰਮੀ ਕਾਰਨ ਘਬਰਾਹਟ ਮਹਿਸੂਸ ਹੋਈ,ਜਿਸ ਮਗਰੋਂ ਰਾਕੇਸ਼ ਉਸ ਨੂੰ ਦੁਬਈ ਦੇ ਸਰਕਾਰੀ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਿਤਾ ਵਿਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਵਿਸ਼ਾਲ ਨਾਲ ਆਖਰੀ ਵਾਰ ਬੁੱਧਵਾਰ ਨੂੰ ਗੱਲ ਹੋਈ ਸੀ। ਵਿਸ਼ਾਲ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੀ 2 ਸਾਲ ਦੀ ਬੇਟੀ ਹੈ। ਵਿਸ਼ਾਲ ਦੀ ਮੌਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ ਅਤੇ ਪਿੰਡ ਵਾਸੀ ਵਿਸ਼ਾਲ ਦੀ ਮ੍ਰਿਤਕ ਦੇਹ ਭਾਰਤ ਪਹੁੰਚਣ ਦੀ ਉਡੀਕ ਕਰ ਰਹੇ ਹਨ।