ਪਹਿਲਾਂ ਮੌਤ ਦੀ ਅਫਵਾਹ ਫੈਲੀ ਲੇਕਿਨ ਹੁਣ ਸੱਚੀਂ ਹੀ ਸੁਰਿੰਦਰ ਸ਼ਿੰਦਾ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ !
ਚੰਡੀਗੜ੍ਹ 26 ਜੁਲਾਈ ( ਹਰਪ੍ਰੀਤ ਸਿੰਘ ਜੱਸੋਵਾਲ )
ਅੱਜ ਸਵੇਰੇ ਤੜਕਸਾਰ ਇੱਕ ਮਾੜੀ ਖਬਰ ਨੇ ਪੰਜਾਬ ਦੀ ਸੰਗੀਤਕ ਦੁਨੀਆ ਦੇ ਵਿਚ ਸ਼ੋਕ ਦੀ ਲਹਿਰ ਪੈਦਾ ਕਰ ਦਿੱਤੀ ਜਦੋਂ ਸਵੇਰੇ 6.30 ਵਜੇ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਸੁਰਿੰਦਰ ਸ਼ਿੰਦਾ ਦੇ ਮੌਤ ਦੀ ਖ਼ਬਰ ਸਾਹਮਣੇ ਆਈ । ਉਹਨਾਂ ਦੇ ਬੇਟੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਸੁਰਿੰਦਰ ਸ਼ਿੰਦਾ ਨੇ ਆਪਣੇ ਆਖਰੀ ਸਾਹ ਸਵੇਰੇ 6.30 ਵਜੇ ਲਏ ਹਨ । ਸੁਰਿੰਦਰ ਸ਼ਿੰਦਾ ਆਪਣੀ ਬੁਲੰਦ ਆਵਾਜ਼ ਦੇ ਨਾਲ ਅਨੇਕਾਂ ਪੰਜਾਬੀ ਗੀਤ ਪੰਜਾਬੀ ਸੰਗੀਤਕ ਦੁਨੀਆ ਨੂੰ ਦੇ ਚੁੱਕੇ ਹਨ ਇਸ ਦੇ ਨਾਲ ਨਾਲ ਅਦਾਕਾਰੀ ਦੇ ਵਿੱਚ ਵੀ ਉਨ੍ਹਾਂ ਨੇ ਚੰਗਾ ਪੰਜਾਬੀ ਫਿਲਮਾਂ ਦੇ ਜ਼ਰੀਏ ਕਾਫੀ ਨਾਮਣਾ ਖੱਟਿਆ। ਸੁਰਿੰਦਰ ਸ਼ਿੰਦਾ ਪਿੱਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਅਤੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚਲ ਰਿਹਾ ਸੀ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਮੌਤ ਦੀ ਖ਼ਬਰ ਦੀ ਅਫ਼ਵਾਹ ਵੀ ਫੈਲੀ ਸੀ ਲੇਕਿਨ ਅੱਜ ਸੱਚਮੁੱਚ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਜਾ ਚੁੱਕੇ ਹਨ। ਜਿਸ ਨਾਲ ਸਮੂਹ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਇਸ ਖਬਰ ਨੇ ਸ਼ੋਕ ਲਹਿਰ ਪੈਦਾ ਕਰ ਦਿੱਤੀ ।