Thiruvananthapuram,08 Aug,(Harpreet Singh Jassowal):- ਕੇਰਲ ਵਿਧਾਨ ਸਭਾ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਜਿਸ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਦੇਸ਼ ’ਚ ਇਕਸਮਾਨ ਨਾਗਰਿਕ ਜ਼ਾਬਤਾ (ਯੂ.ਸੀ.ਸੀ.) (UCC) ਲਾਗੂ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਫ਼ਰਵਰੀ ’ਚ ਮਿਜ਼ੋਰਮ ਵਿਧਾਨ ਸਭਾ (Mizoram Assembly) ਨੇ ਦੇਸ਼ ’ਚ ਯੂ.ਸੀ.ਸੀ. ਲਾਗੂ ਕਰਨ ਦੇ ਹਰ ਕਦਮ ਦਾ ਵਿਰੋਧ ਕਰਦਿਆਂ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਸੀ।ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਯੂ.ਸੀ.ਸੀ. ਵਿਰੁਧ ਮੰਗਲਵਾਰ ਨੂੰ ਰਾਜ ਵਿਧਾਨ ਸਭਾ ’ਚ ਇਕ ਮਤਾ ਪੇਸ਼ ਕੀਤਾ ਅਤੇ ਇਸ ਨੂੰ ਕੇਂਦਰ ਦਾ ‘ਇਕਪਾਸੜ ਅਤੇ ਜਲਦਬਾਜ਼ੀ’ ’ਚ ਚੁਕਿਆ ਕਦਮ ਦਸਿਆ। ਵਿਜਯਨ ਨੇ ਕਿਹਾ ਸੰਘ ਪ੍ਰਵਾਰ ਨੇ ਜਿਸ ਯੂ.ਸੀ.ਸੀ. (UCC) ਦੀ ਕਲਪਨਾ ਕੀਤੀ ਹੈ, ਉਹ ਸੰਵਿਧਾਨ ਅਨੁਸਾਰ ਨਹੀਂ ਹੈ,ਬਲਕਿ ਇਹ ਹਿੰਦੂ ਸ਼ਾਸਤਰ ‘ਮਨੂਸਮ੍ਰਿਤੀ’ ’ਤੇ ਅਧਾਰਤ ਹੈ।
ਕੇਰਲ ਵਿਧਾਨ ਸਭਾ ਨੇ ਇਕਸਮਾਨ ਨਾਗਰਿਕ ਜ਼ਾਬਤਾ (ਯੂ.ਸੀ.ਸੀ.) ਵਿਰੁਧ ਮਤਾ ਪਾਸ ਕੀਤਾ
Date: