Mohali,10 Aug,(Harpreet Singh Jassowal):- ਪੰਜਾਬ ਸਰਕਾਰ (Punjab Govt) ਵਲੋਂ ਪੰਚਾਇਤਾਂ ਭੰਗ ਕਰਕੇ ਸਰਕਾਰੀ ਅਫਸਰਾਂ ਨੂੰ ਪ੍ਰਬੰਧਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ,ਇਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ (Panchayat Department) ਵਲੋਂ ਰਾਜ ਦੇ ਸਮੂਹ ਜ਼ਿਲ੍ਹਾ ਅਤੇ ਪੰਚਾਇਤ ਅਫਸਰਾਂ ਨੂੰ ਬਕਾਇਦਾ ਅੱਜ ਪੱਤਰ ਨੰਬਰ ਡੀਪੀਈ 1/2023/2423 ਮਿਤੀ10/8/2023 ਤਹਿਤ ਜਾਣੂੰ ਕਰਵਾ ਦਿੱਤਾ ਗਿਆ ਹੈ।
ਪੱਤਰ ਵਿੱਚ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਲਈ ਕਿਹਾ ਗਿਆ ਹੈ,ਪੰਜਾਬ ਸਰਕਾਰ (Punjab Govt) ਦੇ ਪ੍ਰਬੰਧਕ ਲਾਉਣ ਦੇ ਫੈਸਲੇ ਤੋਂ ਜਾਪਦਾ ਹੈ,ਕਿ ਰਾਜ ਵਿਚ ਛੇਤੀ ਹੀ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ,ਜਿੰਨ੍ਹਾਂ ਲਈ ਛੇਤੀ ਹੀ ਨੋਟੀਫਿਕੇਸ਼ਨ ਹੋਣ ਦੀ ਹੁਣ ਉਮੀਦ ਬੱਝ ਗਈ ਹੈ।